281 ਲਾਭਪਾਤਰੀਆਂ ਉਸਾਰੀ ਕਿਰਤੀ ਭਲਾਈ ਬੋਰਡ ਤੋਂ ਮਿਲਣਗੇ 78,22,000 ਰੁਪਏ : ਉੱਪ—ਮੰਡਲ ਮੈਜਿਸਟੇ੍ਰਟ
—ਉਪਮੰਡਲ ਫਾਜਿ਼ਲਕਾ ਦੀ ਹੋਈ ਬੈਠਕ ਵਿਚ ਕੇਸ ਹੋਇਆ ਪ੍ਰਵਾਨ
ਫਾਜ਼ਿਲਕਾ, 21 ਦਸੰਬਰ
ਪੰਜਾਬ ਬਿਲਡਿੰਗ ਅਂੈਡ ਅਦਰ ਕੰਸਟਰਕਸ਼ਨ ਕੰਸਟਰਕਸ਼ਨ ਬੋਰਡ ਕੋਲ ਰਜਿਸਟਰਡ ਲਾਭਪਾਤਰੀਆਂ ਨੂੰ ਵੱਖ ਵੱਖ ਸਕੀਮਾਂ ਦੇ ਲਾਭ ਦੇਣ ਲਈ ਉਪਮੰਡਲ ਫਾਜਿ਼ਲਕਾ ਦੀ ਕਮੇਟੀ ਦੀ ਬੈਠਕ ਐਸਡੀਐਮ ਸ੍ਰੀ ਨਿਕਾਸ ਖੀਂਚੜ ਆਈਏਐਸ ਦੀ ਪ੍ਰਧਾਨਗੀ ਹੇਠ ਹੋਈ। ਇਸ ਬੈਠਕ ਵਿਚ 78 ਲੱਖ 22 ਹਜਾਰ ਰੁਪਏ ਦੇ ਲਾਭ ਵੱਖ ਵੱਖ ਲਾਭਪਾਤਰੀਆਂ ਲਈ ਪ੍ਰਵਾਨ ਕਰਦਿਆਂ ਇਹ ਰਕਮ ਉਹਨਾਂ ਦੇ ਖਾਤੇ ਵਿਚ ਪੰਜਾਬ ਬਿਲਡਿੰਗ ਅਂੈਡ ਅਦਰ ਕੰਸਟਰਕਸ਼ਨ ਕੰਸਟਰਕਸ਼ਨ ਬੋਰਡ ਮੋਹਾਲੀ ਨੂੰ ਟਰਾਂਸਫਰ ਕਰਨ ਲਈ ਪੱਤਰ ਜਾਰੀ ਕੀਤਾ ਗਿਆ ਹੈ।
ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਵੱਲੋਂ ਉਸਾਰੀ ਕਿਰਤੀਆਂ ਦੀ ਭਲਾਈ ਲਈ ਬਣਾਈਆਂ ਸਕੀਮਾਂ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਉਂਦੇ ਹੋਏ ਸਹਾਇਕ ਕਿਰਤ ਕਮਿਸ਼ਨਰ ਸ਼੍ਰੀ ਜਤਿੰਦਰਪਾਲ ਸਿੰਘ ਅਤੇ ਕਿਰਤ ਇੰਸਪੈਕਟਰ ਸ਼੍ਰੀ ਰਾਜਬੀਰ ਸਿੰਘ ਵਲੋ ਦੱਸਿਆ ਗਿਆ ਕਿ ਬੋਰਡ ਦਾ ਲਾਭਾਪਤਰੀ ਬਨਣ ਲਈ ਉਸਾਰੀ ਮਜਦੂਰ ਜਿਸਦੀ ਉਮਰ 18 ਤੋਂ 60 ਸਾਲ ਦੇ ਵਿਚਕਾਰ ਹੋਵੇ ਅਤੇ ਪਿਛਲੇ 12 ਮਹੀਨਿਆਂ ਦੌਰਾਨ ਪੰਜਾਬ ਵਿਚ 90 ਦਿਨ ਬਤੌਰ ਉਸਾਰੀ ਕਿਰਤੀ ਕੰਮ ਕੀਤਾ ਹੋਵੇ, ਉਹ 25/— ਰੁਪਏ ਰਜਿਸਟ੍ਰੇਸ਼ਨ ਫੀਸ ਦੇ ਨਾਲ 10/— ਰੁਪਏ ਪ੍ਰਤੀ ਮਹੀਨਾ ਅੰਸ਼ਦਾਨ ਕਿਸੇ ਵੀ ਸੇਵਾ ਕੇਂਦਰ ਵਿਚ ਅਪਲਾਈ ਕਰ ਸਕਦਾ ਹੈ।
ਉਸਾਰੀ ਕਿਰਤੀਆਂ ਨੂੰ ਪੂਰ—ਜੋਰ ਸਿਫਾਰਿਸ਼ ਕੀਤੀ ਜਾਂਦੀ ਹੈ ਕਿ ਉਹ ਆਪਣੇ ਆਪ ਨੂੰ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ ਵੈਲਫੇਅਰ ਬੋਰਡ ਨਾਲ ਆਪਣੀ ਰਜਿਸਟੇ੍ਰਸ਼ਨ ਕਰਵਾਕੇ ਵੱਧ ਤੋ ਵੱਧ ਭਲਾਈ ਸਕੀਮਾ ਦਾ ਲਾਭ ਲੈਣ ਦਾ ਲਾਹਾ ਪ੍ਰਾਪਤ ਕਰਨ ਅਤੇ ਮੀਟਿੰਗ ਵਿੱਚ ਆਏ ਵੱਖ—ਵੱਖ ਵਿਭਾਗਾਂ ਦੇ ਕਮੇਟੀ ਮੈਂਬਰਾਂ ਨੂੰ ਉਨ੍ਹਾਂ ਪਾਸ ਕੰਮ ਕਰਦੇ ਠੇਕੇਦਾਰਾਂ ਦੀ ਲੇਬਰ ਦੀ ਵੱਧ ਤੋਂ ਵੱਧ ਰਜਿਸਟਰੇਸ਼ਨ “ਪੰਜਾਬ ਕਿਰਤੀ ਸਹਾਇਕ” ਐਪ ਤੇ ਆੱਨਲਾਈਨ ਕਰਵਾਉਣ ਬਾਰੇ ਕਿਹਾ ਗਿਆ।