ਪੈਣ ਲੱਗਾ ਵਫਾਦਾਰੀਆਂ ਦਾ ਮੁੱਲ, ਸੁਖਬੀਰ ਸਿੰਘ ਬਾਦਲ ਨੇ ਦਿੱਤਾ ਯੂਥ ਅਕਾਲੀ ਦਲ ਦੇ ਪ੍ਰਧਾਨ ਹਰਮੀਤ ਖਾਈ ਨੂੰ ਥਾਪੜਾ
ਬਾਦਲ ਨੇ ਕਿਹਾ ਸਮਾਂ ਆਉਣ ਤੇ ਨੌਜਵਾਨਾਂ ਨੂੰ ਸਰਕਾਰੇ-ਦਰਬਾਰੇ ਵੀ ਦਿਆਗੇ ਨੁਮਾਇਦਗੀਆਂ
ਫ਼ਿਰੋਜ਼ਪੁਰ 17 ਅਪ੍ਰੈਲ (ਜਸਵਿੰਦਰ ਸਿੰਘ ਸੰਧੂ)
ਦੁਨੀਆ ‘ਚ ਸਿੱਖ ਪੰਥ ਨੂੰ ਵਿਲੱਖਣ ਪਹਿਚਾਣ ਤੇ ਬਣਦਾ ਸਥਾਨ ਦਿਵਾਉਣ ਲਈ ਵੱਡੇ ਸੰਘਰਸ਼ ਲੜਨ ਤੇ ਕੁਰਬਾਨੀਆਂ ਦੇਣ ਵਾਲੇ ਸ਼ਰੋਮਣੀ ਅਕਾਲੀ ਦਲ ਬਾਦਲ ਵੱਲੋ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਤੇ ਪਾਰਟੀ ਦੀਆ ਚੜ੍ਹਦੀਆਂ ਕਲਾਂ ਨੂੰ ਸਮਰਪਿਤ ਮਿਹਨਤਕਸ਼ ਵਰਕਰਾਂ ਨੂੰ ਮਾਣ-ਸਨਮਾਣ ਦੇਣ ਤੇ ਪਾਰਟੀ ਦੀ ਯੋਗ ਅਗਵਾਈ ਕਰਨ ਦੀਆ ਸੌਪੀਆਂ ਜਾਂ ਜ਼ਿੰਮੇਵਾਰੀਆਂ ਦੌਰਾਨ ਪਾਰਟੀ ਦੇ ਪਸਾਰ ਤੇ ਵਿਸਥਾਰ ਨੂੰ ਸਮਰਪਿਤ ਨੌਜਵਾਨ ਹਰਮੀਤ ਸਿੰਘ ਖਾਈ ਨੂੰ ਯੂਥ ਅਕਾਲੀਦਲ ਬਾਦਲ ਦਾ ਜ਼ਿਲਾ ਫ਼ਿਰੋਜ਼ਪੁਰ ਦੇਹਾਤੀ ਦੇ ਪ੍ਰਧਾਨ ਵਜੋ ਵੱਡੇ ਮਾਣ-ਸਨਮਾਣ ਦਿੱਤੇ ਗਏ ਹਨ । ਜਿਸ ਨੂੰ ਲੈ ਕੇ ਨੌਜਵਾਨ ਵਰਗ ‘ਚ ਖੁਸ਼ੀ, ਚਾਅ ਅਤੇ ਉਤਸ਼ਾਹ ਵੱਡੇ ਪੱਧਰ ਤੇ ਦੇਖਣ ਨੂੰ ਮਿਲੇ । ਦੱਸਣਯੋਗ ਹੈ ਕਿ ਹਰਮੀਤ ਸਿੰਘ ਖਾਈ ਜ਼ਿਲਾ ਫ਼ਿਰੋਜ਼ਪੁਰ ਅਧੀਨ ਪੈਦੇ ਪਿੰਡ ਖਾਈ ਫੇਮੇ ਕੀ ਦਾ ਵਸਨੀਕ ਹੈ । ਹਰਮੀਤ ਖਾਈ ਦਾ ਪਰਿਵਾਰ ਜਿੱਥੇ ਟਕਸਾਲੀ ਅਕਾਲੀ ਪਰਿਵਾਰ ਹੈ ਉੱਥੇ ਹਰਮੀਤ ਖੁਦ ਬਚਪਨ ਤੋ ਸ਼੍ਰੋਮਣੀ ਅਕਾਲੀਦਲ ਬਾਦਲ ਦਾ ਝੰਡਾ ਬੁਲੰਦ ਕਰਦਾ ਆ ਰਿਹਾ ਹੈ ਤੇ ਉਹ ਹੁਣ ਤੱਕ ਸਕੂਲ ਪੜ੍ਹਨ ਸਮੇ ਤੋ ਲੈ ਕੇ ਇਕ ਸੱਚੇ ਵਰਕਰ ਤੋ ਸਾਲਾਬੱਧੀ ਪਹਿਲਾਂ ਸਫਰ ਸ਼ੁਰੂ ਕਰਕੇ ਅਕਾਲੀਦਲ ਦੇ ਵਿਦਿਆਰਥੀ ਵਿੰਗ ਸੋਈ ਦਾ ਬਲਾਕ ਖਾਈ ਦੇ ਪ੍ਰਧਾਨ , ਸੋਈ ਦੇ IT ਵਿੰਗ ਜ਼ਿਲਾ ਪ੍ਰਧਾਨ, , ਸਰਕਲ ਪ੍ਰਧਾਨ ਯੂਥ ਅਕਾਲੀਦਲ , ਜਰਨਲ ਸਕੱਤਰ ਯੂਥ ਅਕਾਲੀਦਲ ਪੰਜਾਬ ਆਦਿ ਅਹੁਦਿਆ ਤੇ ਸ਼ਾਨਦਾਰ ਤੇ ਸ਼ਲਾਘਾਯੋਗ ਸੇਵਾਵਾਂ ਨਿਭਾਅ ਚੁਕੇ ਹਨ। ਅਕਾਲੀਦਲ ਵੱਲੋ ਯੂਥ ਜ਼ਿਲਾ ਪ੍ਰਧਾਨਗੀ ਦੀਆ ਵੱਡੀਆਂ ਜ਼ਿੰਮੇਵਾਰੀਆ ਸੌਪੇ ਜਾਣ ਤੇ ਪਾਰਟੀ ਆਗੂਆਂ ਦਾ ਧੰਨਵਾਦ ਕਰਨ ਲਈ ਨਵਨਿਯੁਕਤ ਜ਼ਿਲਾ ਪ੍ਰਧਾਨ ਹਰਮੀਤ ਖਾਈ ਸਾਥੀਆ ਸਮੇਤ ਪਿੰਡ ਬਾਦਲ ਪਹੁੰਚੇ । ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਦਿਲ ਦੀਆ ਗਹਿਰਾਈਆਂ ਵਿੱਚੋ ਧੰਨਵਾਦ ਕਰਦਿਆ ਖਾਈ ਨੇ ਕਿਹਾ ਕਿ ਸ਼੍ਰੋਮਣੀ ਅਕਾਲੀਦਲ ਦੀਆ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਚੜ੍ਹਦੀ ਕਲਾ ਲਈ ਪਾਏ ਗਏ ਸ਼ਲਾਘਾਯੋਗ ਯੋਗਦਾਨ ਨੂੰ ਯੂਥ ਅਕਾਲੀਦਲ ਘਰ-ਘਰ ਪਹੁੰਚਾਅ ਕੇ ਹਰੇਕ ਵਿਅਕਤੀ ਨੂੰ ਸ਼੍ਰੋਮਣੀ ਅਕਾਲੀਦਲ ਬਾਦਲ ਨਾਲ ਜੋੜਣ ਦੀ ਹਰ ਵਾਹ ਲਾਵੇਗਾ । ਉਨ੍ਹਾਂ ਵਿਸ਼ਵਾਸ਼ ਦੁਵਾਇਆ ਕਿ ਯੂਥ ਵਰਕਰ ਪਾਰਟੀ ਦੀ ਚੜ੍ਹਦੀ ਕਲਾ ਲਈ ਸਮਰਪਿਤ ਹੋ ਕੇ ਵਿਚਰਦੇ ਹੋਏ ਅਕਾਲੀਦਲ ਬਾਦਲ ਦੇ ਪਸਾਰ ਤੇ ਵਿਸਥਾਰ ਲਈ ਜਾਨ ਕੁਰਬਾਨ ਕਰ ਦੇਣਗੇ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਵਨਿਯੁਕਤ ਜ਼ਿਲਾ ਯੂਥ ਪ੍ਰਧਾਨ ਹਰਮੀਤ ਖਾਈ ਨੂੰ ਗਲ ਨਾਲ ਲਾਉਦੇ ਹੋਏ ਜਿੱਥੇ ਸਿਰਪਾਓ ਦੇ ਕੇ ਸਨਮਾਨ ਕਰਦਿਆ ਵਧਾਈਆ ਦਿੱਤੀਆ ਉੱਥੇ ਪਾਰਟੀ ਦੀਆ ਨੀਤੀਆਂ ਤੇ ਪ੍ਰਾਪਤੀਆ ਤੇ ਡਟਵਾ ਪਹਿਰਾ ਦੇਣ ਲਈ ਪ੍ਰੇਰਦਿਆ ਵਿਸ਼ਵਾਸ ਦਿਵਾਇਆ ਕਿ ਅਕਾਲੀ ਸਰਕਾਰ ਆਉਣ ਤੇ ਮਿਹਨਤੀ ਨੌਜਵਾਨ ਵਰਕਰਾਂ ਨੂੰ ਸਰਕਾਰੇ-ਦਰਬਾਰੇ ਵੱਡੇ ਮਾਣ-ਸਨਮਾਣ ਨਾਲ ਵਿਸ਼ੇਸ਼ਤੌਰ ਤੇ ਨਿਵਾਜਿਆ ਜਾਵੇਗਾ । ਇਸ ਮੌਕੇ ਜੋਗਿੰਦਰ ਸਿੰਘ ਜਿੰਦੂ ਸਾਬਕਾ ਵਿਧਾਇਕ, ਸੁਰਿੰਦਰ ਸਿੰਘ ਬੱਬੂ ਸੂਬਾਈ ਆਗੂ, ਚਮਕੌਰ ਸਿੰਘ ਟਿੱਬੀ ਪ੍ਰਧਾਨ ਜ਼ਿਲਾ ਅਕਾਲੀਦਲ ਬਾਦਲ, ਜੋਗਾ ਸਿੰਘ ਮੁਰਕ ਵਾਲਾ ਸਾਬਕਾ ਚੇਅਰਮੈਨ, ਸਰਪੰਚ ਜੱਜਬੀਰ ਸਿੰਘ ਆਦਿ ਵੱਡੀ ਗਿਣਤੀ ‘ਚ ਨੌਜਵਾਨ ਨਾਲ ਸਨ ।