ਜਿਮਨੀ ਚੋਣ ਦੌਰਾਨ ਮਨਪ੍ਰੀਤ ਬਾਦਲ ਨੇ ਕੀਤੀ ਅਮਿਤ ਸ਼ਾਹ ਨਾਲ ਮੁਲਾਕਾਤ
ਦਿੱਲੀ 8 ਨਵੰਬਰ। ਪੰਜਾਬ ਵਿੱਚ ਹੋ ਰਹੀਆਂ ਜਿਮਨੀ ਚੋਣਾਂ ਦੌਰਾਨ ਗਿੱਦੜਬਾਹਾ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਉਹਨਾਂ ਨੇ ਗਿੱਦੜਵਾਹਾ ਵਿਧਾਨ ਸਭਾ ਹਲਕੇ ਦੀਆਂ ਮੰਗਾਂ ਕੇਂਦਰੀ ਗ੍ਰਹਿ ਮੰਤਰੀ ਦੇ ਧਿਆਨ ਵਿੱਚ ਲਿਆਂਦੀਆਂ। ਮਨਪ੍ਰੀਤ ਸਿੰਘ ਬਾਦਲ ਵੱਲੋਂ ਆਪਣੇ ਸੋਸ਼ਲ ਮੀਡੀਆ ਉੱਪਰ ਪਾਈ ਗਈ ਜਾਣਕਾਰੀ ਅਨੁਸਾਰ ਉਹਨਾਂ ਕਿਹਾ ਕਿ ਮੇਰੀਆਂ ਹੇਠ ਲਿਖੀਆਂ ਮੰਗਾਂ ਕੇਂਦਰ ਸਰਕਾਰ ਨੇ ਗਾਰੰਟੀ ਤਹਿਤ ਪ੍ਰਵਾਨ ਕੀਤੀਆਂ ਹਨ।
- ਗਿੱਦੜਬਾਹਾ ਵਿੱਚ ਬਠਿੰਡਾ-ਸ਼੍ਰੀਗੰਗਾਨਗਰ ਲਾਈਨ ਲਈ ਰੇਲਵੇ ਓਵਰਪਾਸ ਅਤੇ ਅੰਡਰਪਾਸ।
- ਅਮਰੂਤ 2 ਅਤੇ ਸਵੱਛ ਭਾਰਤ ਸਕੀਮ ਤਹਿਤ ਗਿੱਦੜਬਾਹਾ ਵਿੱਚ ਸੀਵਰੇਜ,ਵਾਟਰ ਸਪਲਾਈ, ਪਾਰਕਾਂ, ਸਟ੍ਰੀਟ ਲਾਈਟ ਦਾ ਕੰਮ ਮੁਕੰਮਲ ਹੋਵੇਗਾ।
- ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਬੀਪੀਐਲ ਪਰਿਵਾਰਾਂ ਲਈ ਰਿਹਾਇਸ਼ ਦੀ ਵੰਡ।
- ਪ੍ਰਧਾਨ ਮੰਤਰੀ ਕੁਸਮ ਸਕੀਮ ਤਹਿਤ ਗਿੱਦੜਬਾਹਾ ਲਈ 15,000 ਸੂਰਜੀ ਊਰਜਾ ਨਾਲ ਚੱਲਣ ਵਾਲੇ ਟਿਊਬਵੈਲ ਕੁਨੈਕਸ਼ਨ।
- 50 ਪਿੰਡਾਂ ਨੂੰ ਸਿੰਚਾਈ ਚੈਨਲਾਂ ਦੇ ਵਿਕਾਸ ਲਈ CADA ਤੋਂ ਸਹਾਇਤਾ ਪ੍ਰਾਪਤ ਹੋਵੇਗੀ।
- ਗਿੱਦੜਬਾਹਾ ਪਿੰਡ ਲਈ ਨਵੀਂ ਪੇਂਡੂ ਬੈਂਕ ਸ਼ਾਖਾ।
ਉਨਾਂ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਨੂੰ ਲਾਗੂ ਕਰਨ ਲਈ ਪੂਰਨ ਅਤੇ ਤੁਰੰਤ ਸਮਰਥਨ ਦੇਣ ਦਾ ਵਾਅਦਾ ਕਰਨ ਲਈ ਕੇਂਦਰੀ ਗ੍ਰਹਿ ਮੰਤਰੀ ਦਾ ਧੰਨਵਾਦੀ ਹਾਂ। ਉਨਾਂ ਕਿਹਾ ਕਿ ਭਾਜਪਾ ਉਮੀਦਵਾਰ ਹੋਣ ਦੇ ਨਾਤੇ, ਮੈਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਦੀ ਮਜ਼ਬੂਤ ਅਗਵਾਈ ਹੇਠ ਗਿੱਦੜਬਾਹਾ ਵਿੱਚ ਤਰੱਕੀ ਦੇ ਇੱਕ ਨਵੇਂ ਦੌਰ ਨੂੰ ਯਕੀਨੀ ਬਣਾਉਣ ਲਈ ਦ੍ਰਿੜ ਹਾਂ।
CATEGORIES ਪੰਜਾਬ
TAGS punjab news