ਡੋਨਾਲਡ ਟਰੰਪ ਅਮਰੀਕਾ ਦੇ ਦੂਜੀ ਵਾਰ ਅਤੇ 47ਵੇਂ ਰਾਸ਼ਟਰਪਤੀ ਬਣੇ
ਯੂਨਾਈਟਡ ਸਟੇਟ ਅਮਰੀਕਾ ਦੇ ਰਾਸ਼ਟਰਪਤੀ ਦੀਆਂ ਹੋਈਆਂ ਚੋਣਾਂ ਵਿੱਚ ਡੋਨਾਲਡ ਟਰੰਪ ਨੇ ਦੂਜੀ ਵਾਰ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਬਣਨ ਦਾ ਮਾਣ ਪ੍ਰਾਪਤ ਕਰ ਲਿਆ ਹੈ। ਡਨਾਲਡ ਟਰੰਪ ਨੂੰ 277 ਇਲੈਕਟਰੋਲ ਵੋਟ ਮਿਲੇ,ਜਦੋਂ ਕਿ ਕਮਲਾ ਹੈਰਿਸ ਨੂੰ 224 ਇਲੈਕਟਰੋਲ ਵੋਟ ਪ੍ਰਾਪਤ ਹੋਏ। ਜਿੱਤਣ ਵਾਲੇ ਉਮੀਦਵਾਰ ਨੂੰ 270 ਇਲੈਕਟਰੋਲ ਵੋਟ ਚਾਹੀਦੇ ਸਨ।ਟਰੰਪ ਨੂੰ 51 ਫੀਸਦੀ ਤੇ ਕਮਲਾ ਹੈਰਿਸ ਨੂੰ 47 ਫੀਸਦੀ ਵੋਟਾਂ ਮਿਲੀਆਂ। 14 ਜੂਨ 1946 ਨੂੰ ਜਨਮੇ ਡੋਨਾਲਡ ਟਰੰਪ ਇਸ ਤੋਂ ਪਹਿਲਾਂ ਵੀ ਇੱਕ ਵਾਰ ਅਮਰੀਕਾ ਦੇ ਰਾਸ਼ਟਰਪਤੀ ਰਹਿ ਚੁੱਕੇ ਹਨ। 78 ਸਾਲ ਦੀ ਉਮਰ ਵਿੱਚ ਉਹਨਾਂ ਦੀ ਦੂਜੀ ਸ਼ਾਨਦਾਰ ਜਿੱਤ ਹੋਈ ਹੈ। ਡੋਨਾਲਡ ਟਰੰਪ ਦੀ ਜਿੱਤ ਤੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਸਮੇਤ ਵੱਖ ਵੱਖ ਦੇਸ਼ਾਂ ਦੇ ਨੁਮਾਇੰਦਿਆਂ ਵੱਲੋਂ ਵਧਾਈ ਦਿੱਤੀ ਗਈ।

CATEGORIES ਅੰਤਰਰਾਸ਼ਟਰੀ