ਗੋਪੀਚੰਦ ਕਾਲਜ ਵਿੱਚ “ਤੀਆਂ ਦਾ ਤਿਉਹਾਰ” ਧੂਮਧਾਮ ਨਾਲ ਮਨਾਇਆ ਗਿਆ

ਅਬੋਹਰ 28 ਅਗਸਤ ਗੋਪੀਚੰਦ ਆਰਯ ਮਹਿਲਾ ਕਾਲਜ ਪ੍ਰਿੰਸੀਪਲ ਡਾ. ਰੇਖਾ ਸੂਦ ਹਾਂਡਾ ਦੀ ਯੋਗ ਨੁਮਾਇੰਦਗੀ ਅਧੀਨ ਆਪਣੀਆਂ ਆਕਾਦਮਿਕ ਪ੍ਰਾਪਤੀਆਂ ਦੇ ਨਾਲ ਨਾਲ ਸਹਿ-ਵਿੱਦਿਅਕ ਗਤੀਵਿਧੀਆਂ ਲਈ ਵੀ ਹਮੇਸ਼ਾ ਹੀ ਸੁਰਖੀਆਂ ਵਿਚ ਰਿਹਾ ਹੈ। ਇਸੇ ਰਵਾਇਤ ਦਾ ਪਾਲਣ ਕਰਦਿਆਂ ਮਿਤੀ 26 ਅਗਸਤ 2023 ਕਾਲਜ ਦੇ ਵਿਹੜੇ ਵਿਚ ‘ਤੀਆਂ ਦਾ ਤਿਉਹਾਰ’  ਡਾ. ਸ਼ਕੁੰਤਲਾ ਮਿੱਡਾ, ਡੀਨ ਯੂਥ ਵੈਲਫੇਅਰ ਵਿਭਾਗ ਅਤੇ ਮਿਸਿਜ ਅਮਨਦੀਪ ਕੌਰ, ਇੰਜਾਰਚ ਵਿਮਨ ਸੱਟਡੀ ਸੈਂਟਰ ਵੱਲੋਂ ਖੂਬ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ  ਮਿਸਿਜ਼ ਚਾਰੂ ਆਹੂਜਾ ਨੇ ਮੁੱਖ ਮਹਿਮਾਨ ਵਜੋਂ ਸਿਰਕਤ ਕੀਤੀ ਅਤੇ ਰਿਬਨ ਕੱਟ ਕੇ ਤੀਆਂ ਦੇ ਤਿਉਹਾਰ ਦੀ ਸ਼ੁਰੂਆਤ ਕੀਤੀ। ਕਾਲਜ ਦੀਆਂ ਵਿਦਿਆਰਥਣਾਂ ਨੇ ਸ਼ਗਨਾਂ ਭਰੀਆਂ ਬੋਲੀਆਂ ਪਾ ਕੇ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਕਾਲਜ ਵਿਚ ਖਾਣ-ਪੀਣ ਦੀਆਂ ਵਸਤਾਂ ਦੇ, ਰਚਨਾਤਮਕ ਵਸਤਾਂ ਦੇ ਸਟਾਲ ਲਾਏ ਗਏ। ਜਿਨ੍ਹਾਂ ਵਿਚ ‘ਹੈਰੀਟੇਜ ਵਸਤਾਂ’ ਦੀ ਸਟਾਲ ਨੂੰ ‘ਬੈਸਟ ਸਟਾਲ’ ਦਾ ਇਨਾਮ ਮਿਲਿਆ। ਇਸ ਮੌਕੇ ਤੇ ਪੀਂਘ ਪਾਉਣ ਦੇ ਮੁਕਾਬਲੇ ਵੀ ਕਰਵਾਏ ਗਏ ਜਿਸ ਵਿਚ ਜਸਕਰਨ ਅਤੇ ਕੰਚਨ ਪਹਿਲੇ ਸਥਾਨ , ਨੀਲਮ ਦੂਜੇ ਅਤੇ ਅਰਸ਼ਦੀਪ ਤੀਜੇ ਸਥਾਨ ਤੇ ਰਹੇ।

            ਇਸ ਮੌਕੇ ਵੱਖ-ਵੱਖ ਕੈਟਾਗਰੀਆਂ ਤਹਿਤ ਮਿਸ ਤੀਜ ਚੁਣੀਆਂ ਗਈਆਂ। ਸੀਨੀਅਰ ਕੈਟੇਗਰੀ ਵਿਚ ਡਾ. ਸੁਰਿੰਦਰ ਕੌਰ ਮਿਸ ਤੀਜ ਅਤੇ ਮੈਡਮ ਮਮਤਾ ਰਨਰ ਅੱਪ ਚੁਣੇ ਗਏ ਜਦਕਿ ਜੂਨੀਅਰ ਕੈਟੇਗਰੀ ਅਧੀਨ ਮੈਡਮ ਨਵਦੀਪ ਮਿਸ ਤੀਜ ਅਤੇ ਮੈਡਮ ਸ਼ਿਵਾਂਗੀ ਵਿੱਜ ਰਨਰ ਅੱਪ ਚੁਣੇ ਗਈ। ਵਿਦਿਆਰਥਣਾਂ ਵਿੱਚੋਂ ਰਮਨਦੀਪ ਕੌਰ ਮਿਸ ਤੀਜ ਅਤੇ ਅਮਨਜੋਤ ਕੌਰ ਰਨਰ ਅੱਪ ਰਹੀ।

          ਇਸ ਮੌਕੇ ਪ੍ਰਿੰਸੀਪਲ ਸਾਹਿਬਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅਜਿਹੇ ਆਯੋਜਨ ਦਾ ਮਕਸਦ ਵਿਦਿਆਰਥਣਾਂ ਨੂੰ ਆਪਣੇ ਵਿਰਸੇ ਪ੍ਰਤੀ ਜਾਗਰੂਕ ਕਰਨਾ ਅਤੇ ਵਿਰਸੇ ਨਾਲ ਜੋੜਨਾ ਹੈ। ਪ੍ਰਿੰਸੀਪਲ ਸਾਹਿਬਾਂ ਨੇ ਇਸ ਸਫ਼ਲ ਆਯੋਜਨ ਲਈ ਡੀਨ ਯੂਥ ਵੈਲਫੇਅਰ ਡਾ. ਸ਼ਕੁੰਤਲਾ ਮਿੱਡਾ ਅਤੇ ਇੰਚਾਰਜ ਵਿਮਨ ਸਟਡੀ ਸੈਂਟਰ ਮੈਡਮ ਅਮਨਦੀਪ ਕੌਰ ਅਤੇ ਸਮੂਹ ਸਟਾਫ਼ ਨੂੰ ਦਿਲੀ ਮੁਬਾਰਕਬਾਦ ਦਿੱਤੀ ਅਤੇ ਅੱਗੇ ਤੋਂ ਵੀ ਅਜਿਹੇ ਆਯੋਜਨ ਕਰਦੇ ਰਹਿਣ ਦਾ ਸੁਨੇਹਾ ਦਿੱਤਾ।

CATEGORIES
Share This

COMMENTS

Wordpress (0)
Disqus (0 )
Translate