ਦੁਕਾਨਦਾਰਾਂ ਵਾਸਤੇ ਲਾਇਸੰਸ ਬਣਵਾਉਣ ਅਤੇ ਰਜਿਸਟਰੇਸ਼ਨ ਕਰਵਾਉਣ ਲਈ ਸਿਹਤ ਵਿਭਾਗ ਵੱਲੋਂ ਸੁਨਿਹਰੀ ਮੌਕਾ


21 ਦਸੰਬਰ ਨੂੰ ਵਿਸ਼ੇਸ਼ ਕੈਂਪ ਦਾ ਆਯੋਜਨ
ਫਾਜ਼ਿਲਕਾ, 20 ਦਸੰਬਰ
ਫੂਡ ਸੇਫਟੀ ਸਟੈਂਡਰਡ ਐਕਟ ਤਹਿਤ ਖਾਣ—ਪੀਣ ਦਾ ਸਮਾਨ ਵੇਚਣ ਵਾਲੇ ਦੁਕਾਨਦਾਰਾਂ ਲਈ ਲਾਇਸੰਸ/ਰਜਿਸਟਰੇਸ਼ਨ ਕਰਵਾਉਣ ਲਈ 21 ਦਸੰਬਰ 2022 ਨੂੰ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਫੂਡ ਸੇਫਟੀ ਅਫਸਰ ਫਾਜ਼ਿਲਕਾ ਇਸ਼ਾਨ ਬਾਂਸਲ ਨੇ ਦਿੱਤੀ।
          ਉਨ੍ਹਾਂ ਦੱਸਿਆ ਕਿ ਕਿਸੇ ਵੀ ਤਰ੍ਹਾਂ ਦਾ ਖਾਣ –ਪੀਣ ਦਾ ਕਾਰੋਬਾਰ ਕਰਨ ਵਾਲਾ ਦੁਕਾਨਦਾਰ ਚਾਹੇ ਉਹ ਰੇਹੜੀ ਲਗਾਉਂਦਾ ਹੈ ਜਾਂ ਦੁਕਾਨ *ਤੇ ਵੇਚਦਾ ਹੈ, ਐਕਟ ਅਨੁਸਾਰ ਹਰੇਕ ਦੁਕਾਨਦਾਰ ਲਈ ਲਾਈਸੰਸ ਲਾਜਮੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਲਈ ਦੁਕਾਨਦਾਰਾਂ ਵਾਸਤੇ ਸਿਹਤ ਵਿਭਾਗ ਵੱਲੋਂ ਜਾਗਰੂਕਤਾ ਕੈਂਪ ਲਗਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਫਾਜ਼ਿਲਕਾ ਦੀ ਅਰੋੜਵਾਲਾ ਧਰਮਸ਼ਾਲਾ ਵਿਖੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ 21 ਦਸੰਬਰ 2022 ਨੂੰ ਇਹ ਜਾਗਰੂਕਤਾ ਕੈਂਪ ਲਗਾਇਆ ਜਾਵੇਗਾ।

CATEGORIES
TAGS
Share This

COMMENTS

Wordpress (0)
Disqus (0 )
Translate