ਵਰਿਆਮ ਸਿੰਘ ਨੇ ਬਤੌਰ ਜ਼ਿਲ੍ਹਾ ਖਜ਼ਾਨਾ ਅਫ਼ਸਰ ਫਿਰੋਜ਼ਪੁਰ ਦਾ ਅਹੁਦਾ ਸੰਭਾਲਿਆ

ਫਿਰੋਜ਼ਪੁਰ 06 ਦਸੰਬਰ 

         ਵਰਿਆਮ ਸਿੰਘ ਨੇ ਅੱਜ ਨੂੰ ਬਤੌਰ ਜ਼ਿਲ੍ਹਾ ਖਜ਼ਾਨਾ ਅਫ਼ਸਰ ਫਿਰੋਜ਼ਪੁਰ ਦਾ ਅਹੁਦਾ ਸੰਭਾਲਿਆ। ਚਾਰਜ ਸੰਭਾਲਣ ਮੌਕੇ ਉਨ੍ਹਾਂ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਸਮਰਪਣ ਭਾਵਨਾ ਨਾਲ ਨਿਭਾਉਣਗੇ। ਇਸ ਮੌਕੇ ਦਫਤਰ ਦੇ ਕਰਮਚਾਰੀਆਂ ਨੇ ਉਨ੍ਹਾਂ ਨੂੰ ਸੁੰਦਰ ਗੁਲਦਸਤਾ ਭੇਟ ਕਰਕੇ ਜੀ ਆਇਆਂ ਕਿਹਾ ਅਤੇ ਸਰਕਾਰੀ ਕੰਮਾਂ ਵਿੱਚ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ। ਜ਼ਿਲ੍ਹਾ ਖਜ਼ਾਨਾ ਅਫ਼ਸਰ  ਜੈਮਲ ਸਿੰਘ ਦੀ ਬਦਲੀ ਫਿਰੋਜ਼ਪੁਰ ਤੋਂ ਕਪੂਰਥਲਾ ਵਿਖੇ ਹੋਈ ਹੈ ਅਤੇ ਉਨ੍ਹਾਂ ਦੀ ਜਗ੍ਹਾ ਤੇ ਵਰਿਆਮ ਸਿੰਘ ਨੇ ਜ਼ਿਲ੍ਹਾ ਖਜ਼ਾਨਾ ਅਫ਼ਸਰ ਫਿਰੋਜ਼ਪੁਰ ਦਾ ਅਹੁਦਾ ਸੰਭਾਲਿਆ। ਇਸ ਤੋਂ ਪਹਿਲਾਂ ਉਹ ਫ਼ਰੀਦਕੋਟ ਵਿਖੇ ਬਤੌਰ ਜ਼ਿਲ੍ਹਾ ਖਜ਼ਾਨਾ ਅਫ਼ਸਰ ਤਾਇਨਾਤ ਸਨ ਅਤੇ ਫਿਰੋਜ਼ਪੁਰ ਵਿਖੇ ਖਜ਼ਾਨਾ ਅਫਸਰ ਵਜੋਂ ਆਪਣੀਆਂ ਸੇਵਾਵਾਂ ਨਿਭਾ ਚੁਕੇ ਹਨ।

          ਇਸ ਮੌਕੇ ਸ. ਤਜਿੰਦਰ ਸਿੰਘ (ਡੀ.ਸੀ.ਐਫ.ਏ) ਡੀ.ਪੀ.ਆਈ. ਕਾਲਜ ਚੰਡੀਗੜ੍ਹ, ਜ਼ਿਲ੍ਹਾ ਖਜ਼ਾਨਾ ਅਫ਼ਸਰ  ਜੈਮਲ ਸਿੰਘ, ਡੀ.ਪੀ.ਆਰ.ਓ. ਅਮਰੀਕ ਸਿੰਘ,  ਅਲੋਕ ਜਿੰਦਲ ਡੀ.ਸੀ.ਐਫ.ਏ ਫਿਰੋਜ਼ਪੁਰ, ਸ੍ਰੀ ਮਨੀਸ਼ ਮੋਂਗਾ ਜ਼ਿਲ੍ਹਾ ਖਜ਼ਾਨਾ ਅਫਸਰ (ਰਿਟਾ.), ਕੇਹਰ ਸਿੰਘ ਡੀ.ਸੀ.ਐਫ.ਏ.(ਰਿਟਾ.), ਸੁਭਾਸ਼ ਗੁਪਤਾ ਐਸ.ਓ.(ਰਿਟਾ.), ਸੁਬੇਗ ਸਿੰਘ ਜ਼ਿਲ੍ਹਾ ਖਜਾਨਾ ਅਫਸਰ (ਰਿਟਾ.), ਡੀ.ਸੀ. ਦਫਤਰ ਤੋਂਸੰਦੀਪ ਕੁਮਾਰ ਤੇ ਦਲਜੀਤ ਸਿੰਘ, ਖਜਾਨਾ ਦਫ਼ਤਰ ਤੋਂ ਸ੍ਰੀ ਹਰਪ੍ਰੀਤ ਦੁੱਗਲ, ਰਣਜੀਤ ਸਿੰਘ, ਸ੍ਰੀ ਅਮਨਦੀਪ ਸਿੰਘ, ਸ੍ਰੀ ਸੰਦੀਪ ਸਿੰਘ ਅਤੇ ਸਮੂਹ ਸਟਾਫ ਹਾਜ਼ਰ ਸਨ।

CATEGORIES
TAGS
Share This

COMMENTS

Wordpress (0)
Disqus (0 )
Translate