ਪੀਯੂ ਸਟੂਡੈਂਟਸ ਕੌਂਸਲ ਚੋਣ: ਸੀਵਾਈਐਸਐਸ ਉਮੀਦਵਾਰ ਪ੍ਰਿੰਸ ਚੌਧਰੀ ਨੇ ਪ੍ਰਧਾਨ ਦੇ ਅਹੁਦੇ ਲਈ ਕੀਤੀ ਨਾਮਜ਼ਦਗੀ ਦਾਖਲ
ਸੀਵਾਈਐਸਐਸ ਨੇ ਵਿਦਿਆਰਥੀ ਕੌਂਸਲ ਦੀਆਂ ਚੋਣਾਂ ਸਬੰਧੀ ਆਪਣੇ ਸੰਗਠਨ ਦਾ ਵੀ ਕੀਤਾ ਵਿਸਤਾਰ
ਚੰਡੀਗੜ੍ਹ, 29 ਅਗਸਤ
ਪੰਜਾਬ ਯੂਨੀਵਰਸਿਟੀ ਸਟੂਡੈਂਟਸ ਕੌਂਸਲ ਚੋਣਾਂ ਲਈ ਆਮ ਆਦਮੀ ਪਾਰਟੀ (ਆਪ) ਦੇ ਵਿਦਿਆਰਥੀ ਵਿੰਗ ਛਾਤਰ ਯੁਵਾ ਸੰਘਰਸ਼ ਸਮਿਤੀ (ਸੀਵਾਈਐਸਐਸ) ਦੇ ਪ੍ਰਧਾਨਗੀ ਉਮੀਦਵਾਰ ਪ੍ਰਿੰਸ ਚੌਧਰੀ ਨੇ ਵੀਰਵਾਰ ਨੂੰ ਨਾਮਜ਼ਦਗੀ ਦਾਖਲ ਕੀਤੀ।
ਨਾਮਜ਼ਦਗੀ ਸਮੇਂ ਸੀਵਾਈਐਸਐਸ ਦੇ ਕਈ ਵਿਦਿਆਰਥੀ ਆਗੂ ਅਤੇ ਜਥੇਬੰਦੀ ਨਾਲ ਜੁੜੇ ਸੈਂਕੜੇ ਵਿਦਿਆਰਥੀ ਹਾਜ਼ਰ ਸਨ। ਪ੍ਰਿੰਸ ਚੌਧਰੀ ਪੰਜਾਬ ਯੂਨੀਵਰਸਿਟੀ ਕੈਂਪਸ ਦੇ ਕਾਨੂੰਨ ਵਿਭਾਗ ਦਾ ਵਿਦਿਆਰਥੀ ਹੈ। ਉਹ ਐਲਐਲਐਮ ਦੀ ਪੜ੍ਹਾਈ ਕਰ ਰਿਹਾ ਹੈ।
ਸਟੂਡੈਂਟਸ ਕੌਂਸਲ ਚੋਣਾਂ ਦੇ ਮੱਦੇਨਜ਼ਰ ਸੀਵਾਈਐਸਐਸ ਨੇ ਆਪਣੇ ਸੰਗਠਨ ਦਾ ਵੀ ਵਿਸਥਾਰ ਕੀਤਾ ਹੈ। ਅੰਮ੍ਰਿਤਪਾਲ ਸਿੰਘ ਢਿੱਲੋਂ ਨੂੰ ਪ੍ਰਧਾਨ, ਰਜਤ ਕੰਬੋਜ ਨੂੰ ਚੇਅਰਮੈਨ, ਆਰੀਅਨ ਕੰਬੋਜ ਨੂੰ ਪਾਰਟੀ ਪ੍ਰਧਾਨ, ਦੀਪਾਂਸ਼ੂ ਨੂੰ ਪਾਰਟੀ ਚੇਅਰਮੈਨ, ਰਿਤਵਿਜ ਚੌਬੇ ਨੂੰ ਮੀਤ ਪ੍ਰਧਾਨ, ਵਿਸ਼ਾਲ ਨੂੰ ਵਾਈਸ ਚੇਅਰਮੈਨ, ਉਦੈਵੀਰ ਧਾਲੀਵਾਲ ਨੂੰ ਆਲ ਕਾਲਜ ਪ੍ਰਧਾਨ, ਵਤਨਵੀਰ ਸਿੰਘ ਨੂੰ ਕਾਰਜਕਾਰੀ ਪ੍ਰਧਾਨ, ਪ੍ਰਭਨੂਰ ਨੂੰ ਪਾਰਟੀ ਇੰਚਾਰਜ ਅਤੇ ਕੰਵਲਪ੍ਰੀਤ ਜੱਜ ਨੂੰ ਚੀਫ ਪੈਟਰਨ ਨਿਯੁਕਤ ਕੀਤਾ ਗਿਆ ਹੈ। ਸੀਵਾਈਐਸਐਸ ਮਹਿਲਾ ਵਿੰਗ ਵਿੱਚ ਗ਼ਜ਼ਲ ਜਾਖੜ ਨੂੰ ਪ੍ਰਧਾਨ, ਅਗਮਪ੍ਰੀਤ ਕੌਰ ਨੂੰ ਚੇਅਰਪਰਸਨ ਅਤੇ ਕਿਰਨਜੀਤ ਕੌਰ ਨੂੰ ਪਾਰਟੀ ਇੰਚਾਰਜ ਨਿਯੁਕਤ ਕੀਤਾ ਗਿਆ।
ਇਸੇ ਤਰ੍ਹਾਂ ਹਰਿੰਦਰ ਸਿੰਘ ਜੋਨੀ ਨੂੰ ਸੀਵਾਈਐਸਐਸ (ਚੰਡੀਗੜ੍ਹ) ਦਾ ਪ੍ਰਧਾਨ, ਮੇਹਰ ਗਿੱਲ ਨੂੰ ਜਨਰਲ ਸਕੱਤਰ (ਚੰਡੀਗੜ੍ਹ), ਮਨਕੀਰਤ ਮਾਨ ਨੂੰ ਮੀਤ ਪ੍ਰਧਾਨ (ਚੰਡੀਗੜ੍ਹ) ਅਤੇ ਦਿਵਆਂਸ਼ ਠਾਕੁਰ ਨੂੰ ਸੀਵਾਈਐਸਐਸ ਯੂਨਿਟ ਇੰਚਾਰਜ (ਚੰਡੀਗੜ੍ਹ) ਨਿਯੁਕਤ ਕੀਤਾ ਗਿਆ ਹੈ।