Master cader -ਮਾਸਟਰ ਕੇਡਰ ਤੋਂ ਲੈਕਚਰਾਰ ਤਰੱਕੀਆਂ ਜਲਦ ਕਰਨ ਦੀ ਮੰਗ
ਪੰਜਾਬ ਦੀ ਸਿਰਮੋਰ ਜਥੇਬੰਦੀ ਮਾਸਟਰ ਕੈਡਰ ਯੂਨੀਅਨ ਜ਼ਿਲਾ ਇਕਾਈ ਫਾਜਿਲਕਾ ਦੇ ਪ੍ਰਧਾਨ ਬਲਵਿੰਦਰ ਸਿੰਘ ਜਿਲਾ ਜਨਰਲ ਸਕੱਤਰ ਦਲਜੀਤ ਸਿੰਘ ਸਬਰਵਾਲ ਸਟੇਟ ਕਮੇਟੀ ਮੈਂਬਰ ਸੁਰਿੰਦਰ ਕੁਮਾਰ ਜੀ ਨੇ ਇਸ ਗੱਲ ਦਾ ਸ਼ਿਕਵਾ ਜਾਹਰਕਰਦਿਆ ਸਰਕਾਰ ਤੇ ਦੋਸ਼ ਲਾਇਆ ਕਿ ਸਰਕਾਰ ਹਰ ਵਾਰ ਤਰੱਕੀਆਂ ਦੀ ਕੇਸ ਮੰਗ ਕੇ ਕੇਡਰ ਨੂੰ ਖੱਜਲ ਖੁਾਰ ਕਰਦੀ ਹੈ ਤੇ ਪ੍ਰਮੋਸ਼ਨਾਂ ਕਰਨ ਵੇਲੇ ਪਿੱਛੇ ਹੱਥ ਖਿੱਚ ਲੈਂਦੀ ਹੈ। ਸਰਕਾਰ ਨੇ ਅੱਜ ਤੱਕ ਸ਼ਤ ਪ੍ਰਤੀਸ਼ਤ ਪ੍ਰਮੋਸ਼ਨਾਂ ਨਹੀਂ ਕੀਤੀਆਂ ਇਸ ਵੇਲੇ ਸਿੱਖਿਆ ਵਿਭਾਗ ਵਿੱਚ ਲਗਭਗ ਸਾਰੇ ਸਕੂਲਾਂ ਵਿੱਚ ਸਾਰੇ ਵਿਸ਼ਿਆਂ ਦੀਆਂ ਪੋਸਟਾਂ ਖਾਲੀ ਹਨ ਰਿਟਾਇਰਮੈਂਟ ਬਹੁਤ ਜਿਆਦਾ ਹੋਣ ਕਾਰਨ ਲੈਕਚਰਾਰ ਦੀਆਂ ਪੋਸਟਾਂ ਖਾਲੀ ਹੋ ਚੁੱਕੀਆਂ ਹਨ ਪਰ ਸਰਕਾਰ ਸਿੱਖਿਆ ਵਿਭਾਗ ਪ੍ਰਤੀ ਲਾਪਰਵਾਹ ਹੈ ਤੇ ਸਿੱਖਿਆ ਮੰਤਰੀ ਤੇ ਮੁੱਖ ਮਾਨਯੋਗ ਮੁੱਖ ਮੰਤਰੀ ਜੀ ਦਾ ਧਿਆਨ ਇਸ ਪਾਸੇ ਨਹੀਂ ਹੈ ਤੇ ਸਿਰਫ ਲਿਫਾਫਬਾਜੀ ਨਾਲ ਕੰਮ ਚਲਾ ਰਹੇ ਹਨ ਇਸ ਵਾਰ ਵੀ ਸੈਸ਼ਨ ਬਿਨਾਂ ਲੈਕਚਰਾਰਾ ਤੋਂ ਸਕੂਲਾਂ ਵਿੱਚ ਸ਼ੁਰੂ ਕੀਤਾ ਗਿਆ ਹੈ ਤੇ ਹੁਣ ਤਿੰਨ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਪ੍ਰਮੋਸ਼ਨਾਂ ਨਹੀਂ ਹੋਈਆਂ ਇਸ ਸਾਲ ਸਰਕਾਰ ਨੇ ਤਿੰਨ ਵਾਰ ਪ੍ਰਮੋਸ਼ਨਾਂ ਦੇ ਕੇਸ ਮੰਗੇ ਹਨ ਪਰ ਪ੍ਰਮੋਸ਼ਨਾਂ ਸਿਰੇ ਨਹੀਂ ਚੜੀਆ ਇਸ ਲਈ ਸਰਕਾਰ ਦਾ ਫਰਜ਼ ਹੈ ਕਿ ਜੇ ਸਰਕਾਰੀ ਸਕੂਲਾਂ ਵਿੱਚ ਮਿਆਰੀ ਸਿੱਖਿਆ ਪ੍ਰਦਾਨ ਕਰਨੀ ਹੈ ਤਾਂ ਲੈਕਚਰਰ ਦਾ ਹੋਣਾ ਬਹੁਤ ਜਰੂਰੀ ਹੈ। ਲੈਕਚਰਲ ਕੈਡਰ ਦਾ ਸਾਰਾ ਕੰਮ ਮਾਸਟਰ ਕੇਡਰ ਕਰ ਰਿਹਾ ਹੈ ਮਾਸਟਰ ਕੇਡਰ ਤੇ ਬਹੁਤ ਜਿਆਦਾ ਬੋਝ ਹੈ, ਤਰੱਕੀਆਂ ਨੂੰ ਤਰਸਦੇ ਤਰਸਦੇ ਬਹੁਤ ਸਾਰੇ ਅਧਿਆਪਕ ਰਿਟਾਇਰ ਹੋ ਚੁੱਕੇ ਹਨ ਤਰੱਕੀ ਸਮਾਂ ਵੱਧ ਹੋਣੀ ਚਾਹੀਦੀ ਹੈ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਾਲ ਵਿੱਚ ਦੋ ਵਾਰ ਤਰੱਕੀਆਂ ਕਰੇ ਇਸ ਵਾਰ ਵੀ ਸਰਕਾਰ ਨੇ ਕੇਸ ਮਈ ਮਹੀਨੇ ਵਿੱਚ ਮੰਗੀ ਸੀ ਪਰ ਅਜੇ ਤੱਕ ਲੈਕਚਰ ਤਰੱਕੀਆਂ ਨੂੰ ਅਣਗੋਲਿਆ ਕੀਤਾ ਜਾ ਰਿਹਾ ਹੈ। ਵਿਭਾਗ ਕੋਲ ਸਾਰਾ ਡਾਟਾ ਆਨ ਲਾਈਨ ਮੌਜੂਦ ਹੈ, ਪਰ ਫਿਰ ਵੀ ਡੀ ਪੀ ਆਈ ਦਫਤਰ ਵੱਲੋਂ ਕਾਰਗੁਜ਼ਾਰੀ ਬਹੁਤ ਸੁਸਤ ਹੈ। ਸਰਕਾਰ ਗਰੀਬ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਗੰਭੀਰ ਨਹੀਂ ਹੈ। ਯੂਨੀਅਨ ਆਗੂਆਂ ਨੇ ਕਿਹਾ ਕਿ ਜੇਕਰ ਜੁਲਾਈ ਮਹੀਨੇ ਵਿੱਚ ਤਰੱਕੀਆਂ ਨਾ ਹੋਈਆਂ ਤਾਂ ਜਥੇਬੰਦੀ ਸੰਘਰਸ਼ ਲਈ ਮਜਬੂਰ ਹੋਵੇਗੀ।



