ਹੁਣ ਦੁਆਬੇ ਦੇ ਲੋਕਾਂ ਨੂੰ ਨਹਿਰੀ ਪਾਣੀ ਦੀ ਸੋਗਾਤ ਦੇਣਗੇ ਮੁੱਖ ਮੰਤਰੀ

ਚੰਡੀਗੜ 2 ਅਗਸਤ (ਬਿਊਰੋ)-ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਪੰਜਾਬ ਦੇ ਮਾਲਵੇ ਖਿੱਤੇ ਦੇ ਲੋਕਾਂ ਨੂੰ ਨਵੀਂ ਨਹਿਰ ਦਾ ਤੋਹਫਾ ਦੇਣ ਤੋਂ ਬਾਅਦ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੁਆਬੇ ਦੇ ਲੋਕਾਂ ਨੂੰ ਨਹਿਰੀ ਪਾਣੀ ਦੀ ਸੌਗਾਤ ਦੇਣਗੇ।
ਪਿਛਲੇ ਦਿਨੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮਾਲਵੇ ਦੇ ਲੋਕਾਂ ਲਈ ਕੱਢੀ ਜਾਣ ਵਾਲੀ ਮਾਲਵਾ ਨਹਿਰ ਬਾਰੇ ਗਿੱਦੜਵਾਹਾ ਹਲਕੇ ਦੇ ਲੋਕਾਂ ਵਿੱਚ ਜਾ ਕੇ ਤੋਹਫਾ ਦਿੱਤਾ। ਮਾਲਵਾ ਨਹਿਰ ਨਾਲ 2 ਲੱਖ ਏਕੜ ਤੋਂ ਵੱਧ ਰਕਬੇ ਦੇ ਕਿਸਾਨਾਂ ਨੂੰ ਲਾਭ ਮਿਲੇਗਾ। ਇਹ ਪਹਿਲੀ ਵਾਰ ਹੋਇਆ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਸੁਨਹਿਰੀ ਪਾਣੀ ਉਪਲਬਧ ਕਰਵਾਉਣ ਲਈ ਕੋਈ ਨਵੀਂ ਨਹਿਰ ਕੱਢੀ ਜਾ ਰਹੀ ਹੋਵੇ।

ਮਾਲਵੇ ਤੋਂ ਬਾਅਦ ਹੁਣ ਮੁੱਖ ਮੰਤਰੀ ਵੱਲੋਂ ਦੁਆਬੇ ਦੇ ਲੋਕਾਂ ਨੂੰ ਨਹਿਰੀ ਪਾਣੀ ਦੀ ਭਰਮਾਰ ਕੀਤੀ ਜਾਵੇਗੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਸਮਾਗਮ ਦੌਰਾਨ ਪੰਜਾਬੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਹਿਲਾਂ ਜਿੱਥੇ ਸਿਰਫ ਸਿਆਸੀ ਫੰਕਸ਼ਨ ਹੀ ਸਰਕਾਰੀ ਤੌਰ ਤੇ ਕੀਤੇ ਜਾਂਦੇ ਸਨ ਉੱਥੇ ਹੁਣ ਲੋਕਾਂ ਦੀ ਭਲਾਈ ਲਈ ਫੰਕਸ਼ਨ ਹੋ ਰਹੇ ਹਨ। ਉਹਨਾਂ ਦੱਸਿਆ ਕਿ ਅਸੀਂ 206 ਮੈਗਾਵਾਟ ਦਾ ਧਾਰਕਲਾਂ ਵਿਖੇ ਰਾਵੀ ਉੱਪਰ ਇੱਕ ਡੈਮ ਬਣਾ ਰਹੇ ਹਾਂ ਜਿੱਥੇ ਰਾਵੀ ਵਿੱਚੋਂ ਪਾਣੀ ਰੋਕ ਕੇ ਦੁਆਬੇ ਨੂੰ ਜਾਂਦੀ ਨਹਿਰ ਵਿੱਚ ਪਾਇਆ ਜਾਵੇਗਾ। ਜਿੱਥੇ ਪਾਣੀ ਦੀ ਪੂਰਤੀ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਇਸ ਡੈਮ ਦੇ ਬਣ ਜਾਣ ਬਾਅਦ ਦੁਆਬੇ ਦੇ ਲੋਕਾਂ ਨੂੰ ਨਹਿਰੀ ਪਾਣੀ 12 ਮਹੀਨੇ 30 ਦਿਨ ਮਿਲਿਆ ਕਰੇਗਾ। ਦੁਆਬੇ ਚ ਨਹਿਰੀ ਪਾਣੀ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਜਲਦੀ ਹੀ ਧਾਰਕਲਾਂ ਚ ਬਣ ਰਹੇ ਡੈਮ ਦਾ ਉਦਘਾਟਨ ਹੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਲਈ ਪੰਜਾਬ ਸਰਕਾਰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ।

CATEGORIES
TAGS
Share This

COMMENTS

Wordpress (0)
Disqus (0 )
Translate