ICC ਨੇ ਯੁਵਰਾਜ ਸਿੰਘ ਨੂੰ ਬਣਾਇਆ T 20 ਵਿਸ਼ਵ ਕੱਪ ਲਈ ਬਰਾਂਡ ਅੰਬੈਸਡਰ
ਇਕ ਜੂਨ ਤੋਂ ICC T20 ਵਿਸ਼ਵ ਕੱਪ 2024 ਸ਼ੁਰੂ ਹੋਣ ਜਾ ਰਿਹਾ ਹੈ। ਵਿਸ਼ਵ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਆਈਸੀਸੀ ਨੇ ਯੁਵਰਾਜ ਸਿੰਘ ਨੂੰ ਵੱਡੀ ਜਿੰਮੇਵਾਰੀ ਸੌਂਪੀ ਹੈ। ਇਸ ਵਿਸ਼ਵ ਕੱਪ ਦੌਰਾਨ ਯੁਵਰਾਜ ਸਿੰਘ ਬਰਾਂਡਅੰਬੈਸਡਰ ਹੋਣਗੇ। ਦੱਸਣ ਯੋਗ ਹੈ ਕਿ 2007 ਵਿੱਚ ਵਿਸ਼ਵ ਕੱਪ ਦੀ ਜਿੱਤ ਵਿੱਚ ਯੁਵਰਾਜ ਸਿੰਘ ਦੀ ਅਹਿਮ ਭੂਮਿਕਾ ਰਹੀ ਸੀ। ਯੁਵਰਾਜ ਸਿੰਘ ਨੂੰ ਬ੍ਰਾਂਡ ਅੰਬੈਸਡਰ ਬਣਾਉਣ ਤੇ ਪ੍ਰਸ਼ੰਸਕਾਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ।
ਉਧਰ ਯੁਵਰਾਜ ਸਿੰਘ ਵੱਲੋਂ ਸੂਰੀਆ ਕੁਮਾਰ ਯਾਦਵ ਦੀ ਪ੍ਰਸ਼ੰਸਾ ਕੀਤੀ ਗਈ ਹੈ ਤੇ ਉਹਨਾਂ ਕਿਹਾ ਕਿ ਭਾਰਤ ਲਈ 20-20 ਵਿਸ਼ਵ ਕੱਪ ਵਿੱਚ ਸੂਰੀਆ ਕੁਮਾਰ ਯਾਦਵ ਅਹਿਮ ਭੂਮਿਕਾ ਨਿਭਾ ਸਕਦੇ ਹਨ। ਇਸ ਵਿਸ਼ਵ ਕੱਪ ਦੌਰਾਨ ਭਾਰਤ ਦਾ ਮੁਕਾਬਲਾ ਪਾਕਿਸਤਾਨ ਨਾਲ 9 ਜੂਨ ਨੂੰ ਹੋ ਸਕਦਾ ਹੈ।
CATEGORIES ਖੇਡਾਂ
TAGS punjab news