ਸਿਸਟਮ ਹੈਕ ਕਰਕੇ ਹੈਕਰਾਂ ਨੇ ਬੈਂਕ ਚੋਂ ਸਾਢੇ 16 ਕਰੋੜ ਰੁਪਏ ਕਢਵਾਏ

ਨੋਇਡਾ ਦੇ ਨੈਣੀਤਾਲ ਬੈਂਕ ਦਾ ਹੈ ਮਾਮਲਾ
ਨਵੀਂ ਦਿੱਲੀ 15 ਜੁਲਾਈ। ਤਕਨੀਕੀ ਯੁੱਗ ਦੇ ਜਿੱਥੇ ਫਾਇਦੇ ਹਨ ਉੱਥੇ ਇਸ ਦੇ ਨੁਕਸਾਨ ਵੀ ਲਗਾਤਾਰ ਸਾਹਮਣੇ ਆਉਂਦੇ ਰਹਿੰਦੇ ਹਨ। ਹੁਣ ਬੈਂਕਾਂ ਦੇ ਵਿੱਚ ਪਿਆ ਵੀ ਪੈਸਾ ਸੇਫ ਨਜ਼ਰ ਨਹੀਂ ਆ ਰਿਹਾ। ਨੋਇਡਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਹੈਕਰਾਂ ਵੱਲੋਂ ਬੈਂਕ ਵਿੱਚ ਸਰਵਰ ਹੈਕ ਕਰਕੇ ਸਾਢੇ ਕਰੋੜ ਰੁਪਏ ਖਾਤਿਆਂ ਵਿੱਚੋਂ ਕੱਢੇ ਗਏ ਹਨ।

ਜਾਣਕਾਰੀ ਅਨੁਸਾਰ ਨੈਣੀਤਾਲ ਬੈਂਕ ਦੀ ਨੋਇਡਾ ਦੇ ਸੈਕਟਰ 62 ਦੀ ਬਰਾਂਚ ਵਿੱਚ ਹੈਕਰਾਂ ਨੇ ਸਰਵਰ ਹੈਕ ਕਰਕੇ ਸਾਡੇ 16 ਕਰੋੜ ਰੁਪਏ ਖਾਤਿਆਂ ਵਿੱਚੋਂ ਕੱਢ ਲਏ। ਬੈਂਕ ਦੇ ਆਈਟੀ ਮੈਨੇਜਰ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਇਸ ਠੱਗੀ ਦੀ ਘਟਨਾ ਦਾ ਖੁਲਾਸਾ ਹੋਇਆ। ਦੱਸਿਆ ਜਾ ਰਿਹਾ ਹੈ ਕਿ ਹੈਕਰਾਂ ਨੇ ਬੈਂਕ ਦਾ ਸਰਵਰ ਹੈਕ ਕਰਕੇ ਆਰਟੀਜੀਐਸ ਦਾ ਸਿਸਟਮ ਤੇ ਆਈਡੀ ਆਪਣੇ ਵੱਸ ਵਿੱਚ ਕਰ ਲਈ। ਜਿਸ ਤੋਂ ਬਾਅਦ ਉਹਨਾਂ ਨੇ 89 ਖਾਤਿਆਂ ਵਿੱਚੋਂ 16 ਕਰੋੜ 50 ਲੱਖ ਰੁਪਏ ਕਢਵਾ ਲਏ। ਇਹਨਾਂ ਨੂੰ ਇੰਨੇ ਪੈਸੇ ਕਢਵਾਉਣ ਵਿੱਚ ਪੰਜ ਦਿਨ ਲੱਗੇ। ਜਦੋਂ ਬੈਂਕ ਵਿੱਚ ਪਏ ਪੈਸੇ ਕੱਢੇ ਜਾ ਚੁੱਕੇ ਸਨ ਤਾਂ ਉਸ ਤੋਂ ਬਾਅਦ ਬੈਂਕ ਸਟਾਫ ਨੂੰ ਭਾਜੜਾਂ ਪੈ ਗਈਆਂ ਜਦੋਂ ਉਹ ਕਰੋੜਾਂ ਦੀ ਟਰਾਂਜੈਕਸ਼ਨ ਨੂੰ ਮਿਲਾ ਨਹੀਂ ਪਾ ਰਹੇ ਸਨ। ਉਹਨਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਸਾਈਬਰ ਪੁਲਿਸ ਵੱਲੋਂ ਮੁਕਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਧਰ ਜਿੰਨਾ ਬੈਂਕ ਖਾਤਿਆਂ ਵਿੱਚ ਟਰਾਂਜੈਕਸ਼ਨ ਹੋਈਆਂ ਹਨ ਉਹਨਾਂ ਨੂੰ ਫਰੀਜ਼ ਵੀ ਕਰਵਾਇਆ ਗਿਆ ਹੈ ਤਾਂ ਜੋ ਪੈਸੇ ਕਢਵਾਏ ਨਾ ਜਾ ਸਕਣ।
ਉਧਰ ਜਿਨਾਂ ਲੋਕਾਂ ਦੇ ਪੈਸੇ ਬੈਂਕ ਵਿੱਚ ਪਏ ਸਨ ਉਹਨਾਂ ਨੂੰ ਵੀ ਚਿੰਤਾ ਸਤਾਉਣ ਲੱਗੀ ਹੈ। ਲੋਕ ਕਹਿ ਰਹੇ ਹਨ ਕਿ ਜੇਕਰ ਬੈਂਕਾਂ ਵਿੱਚ ਪਿਆ ਪੈਸਾ ਸੇਫ ਨਹੀਂ ਤਾਂ ਉਹ ਕਿੱਧਰ ਜਾਣ।
ਬੈਂਕ ਦਾ ਸਿਸਟਮ ਹੈਕ ਕਰਕੇ ਕਢਵਾਏ ਗਏ ਕਰੋੜਾਂ ਰੁਪਏ ਦੇ ਮਾਮਲੇ ਨੇ ਤਕਨੀਕੀ ਖੇਤਰ ਵਿੱਚ ਖਲਬਲੀ ਮਚਾ ਦਿੱਤੀ ਹੈ।

CATEGORIES
Share This

COMMENTS

Wordpress (0)
Disqus (0 )
Translate