ਪਰਮ ਸੰਤ ਬਾਬਾ ਭੁੰਮਣ ਸ਼ਾਹ ਜੀ ਦੀ ਯਾਦ ਵਿੱਚ ਫਾਜ਼ਿਲਕਾ ਵਿਖੇ ਨਵੇ ਚੌਂਕ ਦਾ ਰੱਖਿਆ ਗਿਆ ਨੀਹ ਪੱਥਰ
ਫਾਜ਼ਿਲਕਾ 14 ਜੁਲਾਈ
ਫਾਜ਼ਿਲਕਾ ਸ਼ਹਿਰ ਦੇ ਪ੍ਰਵੇਸ਼ ਉੱਪਰ ਸਥਿਤ ਟੀ ਪੁਆਇੰਟ ਤੇ ਪਰਮ ਸੰਤ ਬਾਬਾ ਭੁੰਮਣ ਸ਼ਾਹ ਮਹਾਰਾਜ ਜੀ ਦੇ ਨਾਮ ਤੇ ਨਵਾਂ ਚੌਂਕ ਬਣਾਇਆ ਜਾਵੇਗਾ! ਜਿਸ ਦਾ ਨੀਹ ਪੱਥਰ ਪਰਮ ਸੰਤ ਬਾਬਾ ਭੁੱਮਣ ਸ਼ਾਹ ਮਹਾਰਾਜ ਜੀ ਦੇ ਗੱਦੀ ਨਸ਼ੀਨ ਪਰਮ ਸੰਤ ਬਾਬਾ ਬ੍ਰਹਮ ਦਾਸ ਜੀ ਨੇ ਰੱਖਿਆ/ ਇਸ ਮੌਕੇ ਵਿਧਾਇਕ ਫਾਜ਼ਿਲਕਾ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ, ਵਿਧਾਇਕ ਜਲਾਲਾਬਾਦ ਜਗਦੀਪ ਕੰਬੋਜ ਗੋਲਡੀ ਅਤੇ ਵਧੀਕ ਡਿਪਟੀ ਕਮਿਸ਼ਨਰ ਜਨ. ਸ੍ਰੀ ਰਾਕੇਸ਼ ਪੋਪਲੀ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ
ਵਿਧਾਇਕ ਫਾਜ਼ਿਲਕਾ ਸ਼੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਫਾਜ਼ਿਲਕਾ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਚੌਂਕ ਜਿੱਥੇ ਸੰਤਾਂ ਮਹਾਂਪੁਰਸ਼ਾਂ ਦੀ ਯਾਦ ਨੂੰ ਤਾਜ਼ਾ ਕਰੇਗਾ ਉੱਥੇ ਹੀ ਇਸ ਚੌਂਕ ਬਣਨ ਨਾਲ ਫਾਜ਼ਿਲਕਾ ਨੂੰ ਇੱਕ ਹੋਰ ਨਵੀਂ ਦਿੱਖ ਮਿਲੇਗੀ! ਉਹਨਾਂ ਕਿਹਾ ਕਿ ਜਿਥੇ ਪੰਜਾਬ ਸਰਕਾਰ ਸੂਬੇ ਨੂੰ ਹਰ ਪੱਖੋਂ ਦਾਸ ਦੀਆਂ ਲੀਹਾਂ ਤੇ ਲਿਜਾਉਣ ਲਈ ਸਿਰਤੋੜ ਯਤਨ ਕਰ ਰਹੀ ਉੱਥੇ ਹੀ ਧਰਮਾਂ ਤੇ ਜਾਤਾਂ ਪਾਤਾਂ ਨੂੰ ਆਪਸ ਵਿੱਚ ਜੋੜ ਕੇ ਰੱਖਣ ਲਈ ਵੀ ਨਵੇਂ ਚੌਂਕਾਂ ਅਤੇ ਪਾਰਕਾਂ ਦੀ ਉਸਾਰੀ ਕਰ ਰਹੀ ਹੈ।
ਜਲਾਲਾਬਾਦ ਦੇ ਵਿਧਾਇਕ ਸ੍ਰੀ ਜਗਦੀਪ ਕੰਬੋਜ ਗੋਲਡੀ ਨੇ ਵੀ ਜ਼ਿਲਾ ਵਾਸੀਆਂ ਨੂੰ ਦੇ ਨੀ ਪੱਥਰ ਦੌਰਾਨ ਵਧਾਈ ਦਿੱਤੀ, ਉਹਨਾਂ ਕਿਹਾ ਕਿ ਫਾਜ਼ਿਲਕਾ ਵਾਸੀਆਂ ਦੀ ਇਹ ਮੰਗ ਪੰਜਾਬ ਸਰਕਾਰ ਵੱਲੋਂ ਪੂਰੀ ਕੀਤੀ ਗਈ ਅਤੇ ਵੱਖ-ਵੱਖ ਧਰਮਾਂ ਅਤੇ ਜਾਤਾਂ ਦਾ ਸਤਿਕਾਰ ਕਰਕੇ ਅਤੇ ਨਾਲ ਲੈ ਕੇ ਹਰ ਵਿਕਾਸ ਦੇ ਕੰਮ ਨੂੰ ਤਰਜੀਹ ਦਿੱਤੀ ਜਾ ਰਹੀ ਹੈ।



