ਰਾਜਸਥਾਨ ਵਿਧਾਨ ਸਭਾ ਚੋਣਾਂ ਲਈ ਜੇਜੇਪੀ ਨੇ ਪਹਿਲੀ ਸੂਚੀ ਕੀਤੀ ਜਾਰੀ

ਜੈਪੁਰ 23 ਅਕਤੂਬਰ। ਰਾਜਸਥਾਨ ਵਿਧਾਨ ਸਭਾ ਚੋਣਾਂ ਲਈ ਜਿੱਥੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਜਾ ਰਹੇ ਹਨ। ਉੱਥੇ ਹਰਿਆਣਾ ਵਿੱਚ ਭਾਜਪਾ ਦੀ ਗਠਜੋੜ ਵਾਲੀ ਪਾਰਟੀ ਜੇਜੇਪੀ ਵੱਲੋਂ ਵੀ ਰਾਜਸਥਾਨ ਵਿੱਚ ਛੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ ਹੈ। ਪਾਰਟੀ ਦੇ ਕੌਮੀ ਪ੍ਰਧਾਨ ਅਜੇ ਸਿੰਘ ਚੌਟਾਲਾ ਵੱਲੋਂ ਜਿੰਨਾ ਛੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਉਨਾਂ ਦੇ ਨਾਮ ਇਸ ਪ੍ਰਕਾਰ ਹਨ -:
ਜੇਜੇਪੀ ਦੇ ਸੂਬਾ ਪ੍ਰਧਾਨ ਪ੍ਰਿਥਵੀਰਾਜ ਮੀਲ ਸੂਰਤਗੜ੍ਹ ਤੋਂ ਉਮੀਦਵਾਰ ਹੋਣਗੇ।
– ਸਾਬਕਾ ਵਿਧਾਇਕ ਨੰਦ ਕਿਸ਼ੋਰ ਫਤਿਹਪੁਰ ਤੋਂ ਚੋਣ ਲੜਨਗੇ।
ਜੇਜੇਪੀ ਮਹਿਲਾ ਸੂਬਾ ਪ੍ਰਧਾਨ ਰੀਤਾ ਸਿੰਘ ਦਾਨਤਾਰਾਮਗੜ੍ਹ ਤੋਂ ਉਮੀਦਵਾਰ ਹੋਵੇਗੀ।
– ਖੁੰਡੇਲਾ ਤੋਂ ਸਰਦਾਰਾ ਸਿੰਘ ਆਰੀਆ ਨੂੰ ਮੈਦਾਨ ਵਿੱਚ ਉਤਾਰਿਆ।
– ਜੇਜੇਪੀ ਦੇ ਸੂਬਾ ਪ੍ਰਧਾਨ ਸਕੱਤਰ ਰਾਮਨਿਵਾਸ ਯਾਦਵ ਕੋਟਪੁਤਲੀ ਤੋਂ ਚੋਣ ਲੜਨਗੇ।
– ਡਾ: ਮੋਹਨ ਸਿੰਘ ਭਰਤਪੁਰ ਤੋਂ ਜੇਜੇਪੀ ਉਮੀਦਵਾਰ ਹੋਣਗੇ।

CATEGORIES
Share This

COMMENTS

Wordpress (0)
Disqus (0 )
Translate