ਕੰਨਿਆ ਸਕੂਲ ਨੇ ਕਾਰਗਿਲ ਵਿਜੇ ਦਿਵਸ ਮਨਾਇਆ 

ਅਬੋਹਰ 8 ਜੁਲਾਈ।ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ, ਇਸੇ ਲੜੀ ਤਹਿਤ ਅੱਜ ਕਾਰਗਿਲ ਵਿਜੇ ਦਿਵਸ ਮਨਾਇਆ ਗਿਆ। ਜਾਣਕਾਰੀ ਦਿੰਦਿਆਂ ਸਕੂਲ ਦੇ ਮੀਡੀਆ ਇੰਚਾਰਜ ਅਧਿਆਪਕ ਅਮਿਤ ਬੱਤਰਾ ਨੇ ਦੱਸਿਆ ਕਿ ਇਸ ਮੌਕੇ 6 ਪੀ.ਬੀ.ਜੀ.ਐਨ.ਸੀ.ਸੀ ਮਲੋਟ ਦੇ ਸਹਿਯੋਗ ਨਾਲ ਕਰਨਲ ਰਣਵੀਰ ਸਿੰਘ ਸੇਵਾ ਮੈਡਲ, ਸੂਬੇਦਾਰ ਮੇਜਰ ਯੋਗੇਸ਼ ਯਾਦਵ, ਏ ਐਨ ਔ ਸੁਪਨੀਤ ਕੌਰ,ਸੂਬੇਦਾਰ ਚਿੰਨੇ ਗੱਜਾ, ਸੂਬੇਦਾਰ ਅਨਿਲ ਕੁਮਾਰ ਸਿੰਘ, ਹੌਲਦਾਰ ਮੁਹੰਮਦ ਯੂਨੀਸ਼, ਹੌਲਦਾਰ ਮਹਿੰਦਰ ਕੁਮਾਰ ਦੀ ਅਗਵਾਈ ‘ਚ ਅੱਜ ਕਾਰਗਿਲ ਵਿਜੇ ਦਿਵਸ ਦੇ ਮੌਕੇ ‘ਤੇ ਗਰਲਜ਼ ਸਕੂਲ ਨੇੜੇ ਮੇਜਰ ਸੁਰਿੰਦਰ ਪ੍ਰਸਾਦ ਚੌਕ ਦੀ ਸਫਾਈ ਦਾ ਕੰਮ ਕੀਤਾ ਗਿਆ ਅਤੇ ਬੁੱਤ ਨੂੰ ਫੁੱਲ ਮਾਲਾਵਾਂ ਭੇਟ ਕੀਤੀਆਂ ਗਈਆਂ। ਇਸ ਮੌਕੇ ਪੋਸਟਰ ਮੇਕਿੰਗ ਵੀ ਕਰਵਾਈ ਗਈ।  ਵਿਦਿਆਰਥਣਾ ਨੇ ਕਾਰਗਿਲ ਕਾਰਗਿਲ ਦਿਵਸ ਦੇ ਕਈ ਪੋਸਟਰ ਬਣਾਏ।  ਇਸ ਵਿੱਚ ਗੋਪੀਚੰਦ ਆਰੀਆ ਮਹਿਲਾ ਕਾਲਜ, ਸਤਿਅਮ ਕਾਲਜ ਦੇ ਐਨਸੀਸੀ ਕੈਡਿਟਾਂ ਅਤੇ ਗਰਲਜ਼ ਸਕੂਲ ਦੇ 205 ਐਨਸੀਸੀ ਕੈਡਿਟਾਂ ਨੇ ਭਾਗ ਲਿਆ।  ਪਿ੍ੰਸੀਪਲ ਸ੍ਰੀਮਤੀ ਸੁਨੀਤਾ ਬੁਲੰਦੀ, ਸੀਨੀਅਰ ਲੈਕਚਰਾਰ ਰਵੀ ਮੁਟਨੇਜਾ ਅਤੇ ਨਰੇਸ਼ ਵਧਵਾ ਨੇ ਵੀ ਵਿਦਿਆਰਥਣਾਂ ਦੀ ਹੌਸਲਾ ਅਫ਼ਜ਼ਾਈ ਕੀਤੀ।

CATEGORIES
Share This

COMMENTS

Wordpress (0)
Disqus (0 )
Translate