ਕੁਲਦੀਪ ਮਾਲਵਾ ਬਣੇ ਭਾਜਪਾ ਦੇ ਸੂਬਾ ਪਬਲੀਸਿਟੀ ਸੈੱਲ ਦੇ ਕਨਵੀਨਰ

ਚੰਡੀਗੜ੍ਹ 8 ਜੁਲਾਈ।
ਅਬੋਹਰ ਦੇ ਮੂਲ ਨਿਵਾਸੀ ਤੇ ਚੰਡੀਗੜ੍ਹ ਰਹਿ ਰਹੇ ਕੁਲਦੀਪ ਸਿੰਘ ਮਾਲਵਾ ਨੂੰ ਭਾਜਪਾ ਦੇ ਸਟੇਟ ਸੈਲ ਇੰਚਾਰਜ ਸ੍ਰੀ ਰੰਜਮ ਕਾਮਰਾ ਵੱਲੋਂ ਭਾਜਪਾ ਦੇ ਪਬਲੀਸਿਟੀ ਸਟੰਟ ਪੰਜਾਬ ਦਾ ਕਨਵੀਨਰ ਨਿਯੁਕਤ ਕੀਤਾ ਗਿਆ ਹੈ। ਪਾਰਟੀ ਵੱਲੋਂ ਮਿਲੀ ਜਿੰਮੇਵਾਰੀ ਤੇ ਖੁਸ਼ੀ ਪ੍ਰਗਟ ਕਰਦਿਆਂ ਕੁਲਦੀਪ ਸਿੰਘ ਮਾਲਵਾ ਨੇ ਕਿਹਾ ਕਿ ਜੋ ਜਿੰਮੇਵਾਰੀ ਪਾਰਟੀ ਵੱਲੋਂ ਉਹਨਾਂ ਨੂੰ ਸੌਂਪੀ ਗਈ ਹੈ ਉਹ ਪੂਰੀ ਮਿਹਨਤ ਤੇ ਇਮਾਨਦਾਰੀ ਨਾਲ ਨਿਭਾਉਣਗੇ। ਉਹਨਾਂ ਆਪਣੀ ਨਿਯੁਕਤੀ ਲਈ ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਤੇ ਭਾਜਪਾ ਦੇ ਸਟੇਟ ਸੈਲ ਇੰਚਾਰਜ ਸ੍ਰੀ ਰੰਜਮ ਕਾਮਰਾ ਦਾ ਧੰਨਵਾਦ ਕੀਤਾ। ਕੁਲਦੀਪ ਸਿੰਘ ਮਾਲਵਾ ਨੇ ਕਿਹਾ ਕਿ ਪਾਰਟੀ ਦੇ ਪ੍ਰਚਾਰ ਅਤੇ ਨੀਤੀਆਂ ਨੂੰ ਘਰ ਘਰ ਤੱਕ ਪਹੁੰਚਾਉਣ ਲਈ ਉਹ ਪੂਰੀ ਤਨਦੇਹੀ ਨਾਲ ਕੰਮ ਕਰਨਗੇ।

CATEGORIES
Share This

COMMENTS

Wordpress (0)
Disqus (0 )
Translate