ਫ਼ਾਜਿ਼ਲਕਾ ਜਿ਼ਲ੍ਹੇ ਦੀ ਧੀ ਨੇ ਵਧਾਇਆ ਮਾਣ
ਫ਼ਾਜਿ਼ਲਕਾ, 3 ਜੁਲਾਈ ( ਬਲਰਾਜ ਸਿੰਘ ਸਿੱਧ੍ਵ )-ਫਾਜਿਲਕਾ ਦੇ ਛੋਟੇ ਜਿਹੇ ਕਸਬੇ ਮੰਡੀ ਰੋੜਾਂਵਾਲੀ ਦੀ ਪ੍ਰਿਅਮਦੀਪ ਕੌਰ ਨੂੰ ਸਾਇੰਟਿਸਟ ਬਣਨ ਦਾ ਮਾਣ ਹਾਸਿਲ ਹੋਇਆ ਹੈ। ਕਮਿਸਟਰੀ ਵਿਚ ਐਮ.ਐਸਸੀ ਪਾਸ ਪ੍ਰਿਅਮਦੀਪ ਕੌਰ ਨੇ ਗ੍ਰੇਜੂਏਟ ਐਪਟੀਚਿਊਟ ਟੈਸਟ ਇਨ ਇੰਜਨੀਅਰਿੰਗ ਦੀ ਪ੍ਰੀਖਿਆ ਦੇ ਕੇ ਪੂਰੇ ਭਾਰਤ ਵਿਚੋਂ 15ਵਾਂ ਰੈਕ ਪ੍ਰਾਪਤ ਕੀਤਾ ਹੈ। ਹੁਣ ਉਹ ਭਾਭਾ ਅਟਾਮਿਕ ਰਿਸਰਚ ਸੈਂਟਰ ਮੁੰਬਈ ਵਿਚ ਬਤੌਰ ਵਿਗਿਆਨੀ ਨੌਕਰੀ ਕਰੇਗੀ। ਫਾਜਿ਼ਲਕਾ ਜਿਲ਼੍ਹੇ ਦੀ ਮਾਣ ਬਣੀ ਇਸ ਧੀ ਨੂੰ ਬਹੁਤ ਬਹੁਤ ਵਧਾਈ।
CATEGORIES ਪੰਜਾਬ