ਕਿਹੜੇ ਸੂਬੇ ਤੋਂ ਕੌਣ ਬਣ ਰਿਹਾ ਹੈ ਕੇਂਦਰੀ ਕੈਬਨਿਟ ਵਿੱਚ ਮੰਤਰੀ, ਪੜੋ ਪੂਰੀ ਜਾਣਕਾਰੀ
ਪੰਜਾਬ ਤੋਂ ਰਵਨੀਤ ਬਿੱਟੂ ਬਣਨਗੇ ਮੰਤਰੀ
ਨਵੀਂ ਦਿੱਲੀ 9 ਜੂਨ
ਸ੍ਰੀ ਨਰੇੰਦਰ ਮੋਦੀ ਅੱਜ ਲਗਾਤਾਰ ਤੀਜੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ ਤੇ ਉਨਾਂ ਦੇ ਨਾਲ ਉਹਨਾਂ ਦੇ ਕੈਬਨਟ ਮੰਤਰੀ ਵੀ ਸੋਹ ਚੁੱਕਣ ਦੀ ਰਸਮ ਅਦਾ ਕਰਨਗੇ। ਪੰਜਾਬ ਵਿੱਚ ਹਾਰ ਦੇ ਬਾਵਜੂਦ ਰਵਨੀਤ ਬਿੱਟੂ ਨੂੰ ਮੋਦੀ ਕੈਬਨਟ ਵਿੱਚ ਜਗ੍ਹਾ ਮਿਲ ਗਈ ਹੈ। ਉਹਨਾਂ ਦੇ ਨਾਲ ਹਰਦੀਪ ਪੂਰੀ ਵੀ ਮੰਤਰੀ ਵਜੋਂ ਹਲਫ ਲੈਣਗੇ। ਇਸ ਤੋਂ ਇਲਾਵਾ ਕਿਹੜੇ ਸੂਬੇ ਤੋਂ ਕਿਹੜੇ ਮੰਤਰੀ ਬਣਨਗੇ ਪੜੋ ਪੂਰੀ ਸੂਚੀ।
ਗੁਜਰਾਤ ਤੋਂ ਅਮਿਤ ਸ਼ਾਹ
ਮਨਸੁਖ ਮਾਂਡਵੀਆ
ਐਸ ਜੈਸ਼ੰਕਰ
ਸੀਆਰ ਪਾਟਿਲ ਮੰਤਰੀ ਬਣਨਗੇ। ਮਹਾਰਾਸ਼ਟਰ ਤੋਂ ਨਿਤਿਨ ਗਡਕਰੀ,ਪੀਯੂਸ਼ ਗੋਇਲ,
ਰਕਸ਼ਾ ਖੜਸੇ,
ਮੱਧ ਪ੍ਰਦੇਸ਼ ਤੋਂ ਸ਼ਿਵਰਾਜ ਸਿੰਘ ਚੌਹਾਨ ਤੇ ਜੋਤੀ ਰਾਦਿਤਿਆ ਸਿੰਧੀਆ ਮੰਤਰੀ ਬਣਨਗੇ।
ਉੱਤਰ ਪ੍ਰਦੇਸ਼ ਤੋਂ ਰਾਜਨਾਥ ਸਿੰਘ ਤੇ ਜਿਤਿਨ ਪ੍ਰਸਾਦ, ਪੰਜਾਬ ਤੋਂ ਹਰਦੀਪ ਪੁਰੀ ਤੇ ਰਵਨੀਤ ਸਿੰਘ ਬਿੱਟੂ ਮੋਦੀ ਕੈਬਨਟ ਦਾ ਹਿੱਸਾ ਬਣਨਗੇ। ਰਾਜਸਥਾਨ ਤੋਂ ਅਰਜੁਨ ਮੇਘਵਾਲ,ਗਜਿੰਦਰ ਸ਼ੇਖਾਵਤ ਤੇ ਭਾਗੀਰਥ ਚੌਧਰੀ,
ਤਾਮਿਲਨਾਡੂ ਤੋਂ ਨਿਰਮਲਾ ਸੀਤਾਰਮਨ,
ਕੇਅੰਨਾ ਮਲਾਈ,ਉੜੀਸਾ ਤੋਂ ਧਰਮਿੰਦਰ ਪ੍ਰਧਾਨ ਤੇ ਅਸ਼ਵਨੀ ਵੈਸ਼ਨਵੀ,ਕੇਰਲ ਤੋਂ ਸੁਰੇਸ਼ ਗੋਪੀ, ਹਰਿਆਣਾ ਤੋਂ ਮਨੋਹਰ ਲਾਲ ਖੱਟਰ,ਇੰਦਰਜੀਤ ਰਾਵ, ਉੱਤਰ ਪੂਰਵ ਤੋਂ ਕਿਰਨ ਰਜੀਜੂ, ਸਰਵਦਾ ਸੋਨੋਵਾਲ,ਜੰਮੂ ਕਸ਼ਮੀਰ ਤੋਂ ਜਤਿੰਦਰ ਸਿੰਘ, ਦਿੱਲੀ ਤੋਂ ਕਮਲਜੀਤ ਸਹਿਰਾਵਤ, ਹਰਸ਼ ਮਲਹੋਤਰਾ,
ਤਿਲੰਗਣਾ ਤੋਂ ਜੀ ਕ੍ਰਿਸ਼ਨ ਰੈਡੀ,
ਸੰਜੇ ਕੁਮਾਰ, ਬਿਹਾਰ ਤੋਂ ਗਿਰੀਰਾਜ ਸਿੰਘ ਤੇ ਨਿਤਿਆਨੰਦ ਰਾਏ,ਕਰਨਾਟਕ ਤੋਂ ਸ਼ੋਬਣਾ ਕਰੰਦਜਾਲੇ ਤੇ ਉੱਤਰਾਖੰਡ ਤੋਂ ਅਜੇ ਟਮਟਾ ਕੈਬਨਟ ਮੰਤਰੀ ਬਣਨਗੇ।