ਵਿਧਾਇਕ ਸੰਦੀਪ ਜਾਖੜ ਨੇ ਅਬੋਹਰ ਬੱਸ ਸਟੈਂਡ ਦੇ ਨਿਰਮਾਣ ਕਾਰਜ ਦਾ ਨਿਰੀਖਣ ਕੀਤਾ

ਅਬੋਹਰ 13 ਜੁਲਾਈ
ਲੰਬੇ ਸਮੇਂ ਤੋਂ ਲਟਕ ਰਹੇ ਬੱਸ ਸਟੈਂਡ ਦੀ ਉਸਾਰੀ ਦਾ ਕੰਮ ਵਿਧਾਇਕ ਸੰਦੀਪ ਜਾਖੜ ਦੇ ਯਤਨਾਂ ਸਦਕਾ ਮੁੜ ਸ਼ੁਰੂ ਹੋ ਗਿਆ ਹੈ। ਵਿਧਾਇਕ ਸੰਦੀਪ ਜਾਖੜ, ਮੇਅਰ ਵਿਮਲ ਠੱਠਈ ਅੱਜ ਦੁਕਾਨਦਾਰਾਂ ਸਮੇਤ ਸਥਾਨਕ ਬੱਸ ਸਟੈਂਡ ਵਿਖੇ ਵਿਕਾਸ ਕਾਰਜਾਂ ਦਾ ਨਿਰੀਖਣ ਕਰਨ ਪੁੱਜੇ।ਇਸ ਮੌਕੇ ਸ੍ਰੀ ਜਾਖੜ ਨੇ ਕਿਹਾ ਕਿ ਯਾਤਰੀਆਂ ਦੀ ਸਹੂਲਤ ਨੂੰ ਦੇਖਦੇ ਹੋਏ ਬੱਸ ਸਟੈਂਡ ਨੂੰ ਆਰਜ਼ੀ ਤੌਰ ‘ਤੇ ਨਵੀਂ ਅਨਾਜ ਮੰਡੀ ਵਿਖੇ ਤਬਦੀਲ ਕੀਤਾ ਗਿਆ ਹੈ ਤਾਂ ਜੋ ਇੱਥੇ ਕੰਮ ਤੇਜ਼ੀ ਨਾਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਦੀ ਅਣਗਹਿਲੀ ਕਾਰਨ ਇਹ ਵਿਕਾਸ ਕਾਰਜ ਬਹੁਤ ਦੇਰੀ ਨਾਲ ਸ਼ੁਰੂ ਹੋਇਆ ਹੈ, ਪਰ ਆਸ ਹੈ ਕਿ ਇਹ ਕੰਮ ਜਲਦੀ ਮੁਕੰਮਲ ਹੋ ਜਾਵੇਗਾ। ਇਸ ਮੌਕੇ ਮਦਨ ਲਾਲ ਡੋਡਾ, ਮੋਹਨ ਲਾਲ ਠਠਈ, ਮੇਹਰ ਚੰਦ ਤਨੇਜਾ, ਲਾਲੀ ਸ਼ਰਮਾ, ਪ੍ਰਵੀਨ ਪਰੂਥੀ ਰੂਬੀ, ਚਿਮਨ ਲਾਲ, ਪੁਨੀਤ ਅਰੋੜਾ ਸੋਨੂੰ, ਅਨਿਲ ਸੇਵਾਤਾ, ਡਾ: ਮੁਕੇਸ਼, ਅਮਿਤ ਸਿੰਗਲਾ ਰੁਚੀ, ਰਾਜੂ ਖਟਨਵਾਲੀਆ, ਓਮ ਪ੍ਰਕਾਸ਼, ਐਮ.ਕੇ ਸੋਨੀ, ਕਮਲ ਖੁਰਾਣਾ, ਅਮਿਤ ਚਾਵਰੀਆ ਵੀ ਹਾਜ਼ਰ ਸਨ।
CATEGORIES ਪੰਜਾਬ


