ਨਗਰ ਨਿਗਮ ਨੇ ਆਮ ਲੋਕਾਂ ਕੋਲੋਂ ਸ਼ਹਿਰ ਦੇ ਵਿਕਾਸ ਲਈ ਮੰਗੇ ਸੁਝਾਅ

ਲੋਕਾਂ ਦੀ ਰਾਏ ਤੇ ਸੁਝਾਅ ਨਗਰ ਨਿਗਮ ਦੇ ਸਾਲਾਨਾ ਬਜਟ ‘ਚ ਹੋਣਗੇ ਸਹਾਈ

        ਬਠਿੰਡਾ, 25 ਦਸੰਬਰ : ਕਮਿਸ਼ਨਰ ਨਗਰ ਨਿਗਮ ਸ਼੍ਰੀ ਰਾਹੁਲ ਨੇ ਦੱਸਿਆ ਕਿ ਨਗਰ ਨਿਗਮ ਬਠਿੰਡਾ ਵੱਲੋਂ ਸ਼ਹਿਰ ਦੇ ਵਿਕਾਸ ਵਿੱਚ ਆਮ ਲੋਕਾਂ ਦਾ ਸਹਿਯੋਗ ਅਤੇ ਭਾਗੀਦਾਰੀ ਲੈਣ ਲਈ ਨਗਰ ਨਿਗਮ ਦੀ ਵੈਬ-ਸਾਈਟ ਤੇ “Suggessions for the Development of Your City” ਦਾ ਲਿੰਕ ਦਿੱਤਾ ਗਿਆ ਹੈ। ਇਸ ਲਿੰਕ ਰਾਹੀਂ ਸ਼ਹਿਰ ਵਾਸੀਆਂ ਵੱਲੋਂ ਸ਼ਹਿਰ ਦੇ ਵਿਕਾਸ ਸਬੰਧੀ ਆਪਣੀ ਰਾਏ ਤੇ ਸੁਝਾਅ ਦਿੱਤੇ ਜਾ ਸਕਦੇ ਹਨ, ਜੋ ਕਿ ਨਗਰ ਨਿਗਮ ਦਾ ਸਾਲਾਨਾ ਬਜਟ ਤਿਆਰ ਕਰਨ ਵਿੱਚ ਸਹਾਈ ਹੋਣਗੇ। 

          ਉਨ੍ਹਾਂ ਕਿਹਾ ਕਿ ਆਮ ਲੋਕਾਂ ਵੱਲੋਂ ਪ੍ਰਾਪਤ ਹੋਏ ਵਿਕਾਸ ਕੰਮਾਂ ਸਬੰਧੀ ਸੁਝਾਅ ਨਿਗਮ ਦੀ ਜਨਰਲ ਹਾਊਸ ਮੀਟਿੰਗ ਵਿੱਚ ਸ਼ਾਮਿਲ ਕੀਤੇ ਜਾਣਗੇ। ਇਹ ਸੁਝਾਅ ਨਗਰ ਨਿਗਮ ਦੇ ਬਜਟ ਨੂੰ ਸ਼ਹਿਰ ਅਤੇ ਪਬਲਿਕ ਹਿੱਤ ਵਿੱਚ ਵਰਤੋਂ ਕਰਨ ਵਿੱਚ ਬਹੁਤ ਸਹਾਇਕ ਹੋ ਸਕਦੇ ਹਨ। ਨਗਰ ਨਿਗਮ ਦੀ ਇਹ ਪਹਿਲ ਹਰ ਸ਼ਹਿਰ ਵਾਸੀ ਨੂੰ ਆਪਣਾ ਸੁਝਾਅ ਰੱਖਣ ਦਾ ਇੱਕ ਬਹੁਤ ਵਧੀਆ ਮੌਕਾ ਦੇਵੇਗੀ। ਇਸ ਨਾਲ ਵਿਕਸਿਤ ਸ਼ਹਿਰ ਦੇ ਨਾਲ-ਨਾਲ ਸੁਰੱਖਿਅਤ ਅਤੇ ਸਾਫ-ਸੁਥਰਾ ਸ਼ਹਿਰ ਬਣੇਗਾ। 

          ਸ਼੍ਰੀ ਰਾਹੁਲ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੋ ਵੀ ਸ਼ਹਿਰ ਵਾਸੀ ਆਪਣੇ ਸੁਝਾਅ ਜਾਂ ਰਾਏ ਦੇਣਾ ਚਾਹੁੰਦਾ ਹੈ ਉਹ ਨਗਰ ਨਿਗਮ ਦੀ ਵੈੱਬਸਾਈਟ (https://www.mcbathinda.com) (https://www.mcbathinda.com/Citysuggestion.aspx) ਰਾਹੀਂ ਆਪਣੇ ਸੁਝਾਅ ਜਾਂ ਰਾਏ ਦੇ ਸਕਦਾ ਹੈ

CATEGORIES
TAGS
Share This

COMMENTS

Wordpress (0)
Disqus (0 )
Translate