ਸੈਂਪਲ ਫੇਲ ਹੋਣ ਤੇ ਅਣਅਧਿਕਾਰਿਤ ਦਵਾਈ ਵਿਕ੍ਰੇਤਾ ਨੂੰ ਹੋਈ 7 ਸਾਲ ਦੀ ਸਜ਼ਾ

ਫਰੀਦਕੋਟ, 25 ਮਈ (ਜਗਜੀਤ ਸਿੰਘ ਧਾਲੀਵਾਲ) ਡਾ. ਮਨਿੰਦਰ ਪਾਲ ਸਿੰਘ ਸਿਵਲ ਸਰਜਨ ਫਰੀਦਕੋਟ ਅਤੇ ਡਰੱਗਜ਼ ਕੰਟਰੋਲ ਅਫਸਰ ਹਰਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਵਿਭਾਗ ਫਰੀਦਕੋਟ ਵੱਲੋਂ ਅਣਅਧਿਕਾਰਤ ਦਵਾਈ ਵਿਕ੍ਰੇਤਾਵਾਂ ਅਤੇ ਨਕਲੀ ਦਵਾਈਆਂ ਵੇਚਣ ਵਾਲਿਆਂ ਖਿਲਾਫ ਕਾਰਵਾਈ ਕਰਦਿਆਂ ਫਰੀਦਕੋਟ ਦੇ ਇੱਕ ਦਵਾਈ ਵਿਕ੍ਰੇਤਾ ਖਿਲਾਫ ਬਿਨਾਂ ਲਾਇਸੰਸ ਤੋਂ ਦਵਾਈਆਂ ਵੇਚਣ ਅਤੇ ਜੈਤੋ ਦੇ ਇੱਕ ਦਵਾਈ ਵਿਕ੍ਰੇਤਾ ਦੇ ਦਵਾਈਆਂ ਦੇ ਸੈਂਪਲ ਫੇਲ ਹੋਣ ਕਾਰਨ ਉਹਨਾਂ ਖਿਲਾਫ ਮਾਨਯੋਗ ਅਦਾਲਤ ਵਿੱਚ ਡਰੱਗਸ ਐਂਡ ਕੌਸਮੈਟਿਕਸ ਐਕਟ 1940 ਦੇ ਅਧੀਨ ਕੇਸ ਦਾਇਰ ਕੀਤਾ ਗਿਆ ਸੀ। ਜਿਸਤੇ ਕਾਰਵਾਈ ਕਰਦਿਆਂ ਮਾਨਯੋਗ ਐਡੀਸ਼ਨਲ ਸੈਸ਼ਨ ਜੱਜ ਫਰੀਦਕੋਟ ਦੀ ਅਦਾਲਤ ਵੱਲੋਂ ਦਵਾਈਆਂ ਦੇ ਸੈਂਪਲ ਫੇਲ ਹੋਣ ਵਾਲੇ ਦਵਾਈ ਵਿਕ੍ਰੇਤਾ ਨੂੰ ਅੰਡਰ ਸੈਕਸ਼ਨ 27(ਸੀ) ਦੇ ਤਹਿਤ ਸੱਤ ਸਾਲ ਦੀ ਸਜਾ ਅਤੇ ਤਿੰਨ ਲੱਖ ਰੁਪਏ ਜ਼ੁਰਮਾਨਾ ਅਤੇ ਅੰਡਰ ਸੈਕਸ਼ਨ 27(ਬੀ) (ii) ਦੇ ਤਹਿਤ ਤਿੰਨ ਸਾਲ ਦੀ ਸਜ਼ਾ ਅਤੇ ਇੱਕ ਲੱਖ ਰੁਪਏ ਜ਼ੁਰਮਾਨਾ ਅਤੇ ਅੰਡਰ ਸੈਕਸ਼ਨ 28 ਆਫ ਅਧੀਨ ਡਰੱਗਸ ਐਂਡ ਕੌਸਮੈਟਿਕਸ ਐਕਟ 1940 ਦੇ ਅਧੀਨ ਸਜ਼ਾ ਸੁਣਾਈ ਗਈ ਇਸੇ ਤਰਾਂ ਬਿਨਾਂ ਲਾਇਸੰਸ ਤੋਂ ਦਵਾਈਆਂ ਵੇਚਣ ਫਰੀਦਕੋਟ ਦੇ ਦਵਾਈ ਵਿਕ੍ਰੇਤਾ ਨੂੰ ਅੰਡਰ ਸੈਕਸ਼ਨ 27(ਬੀ) (ii) ਦੇ ਤਹਿਤ ਤਿੰਨ ਸਾਲ ਦੀ ਸਜ਼ਾ ਅਤੇ ਇੱਕ ਲੱਖ ਰੁਪਏ ਜ਼ੁਰਮਾਨਾ ਡਰੱਗਸ ਐਂਡ ਕੌਸਮੈਟਿਕਸ ਐਕਟ 1940 ਦੇ ਅਧੀਨ ਕੀਤਾ ਗਿਆ।

CATEGORIES
Share This

COMMENTS

Wordpress (0)
Disqus (0 )
Translate