SSP ਫ਼ਾਜ਼ਿਲਕਾ ਵੱਲੋਂ ਐਫ.ਐਸ.ਟੀ ਅਤੇ ਐਸ.ਐਸ.ਟੀ ਟੀਮਾਂ ਦੀ ਕੀਤੀ ਗਈ ਸਮੀਖਿਆ

ਚੋਣਾਂ ਦੇ ਮੱਦੇ ਨਜ਼ਰ ਸਖਤ ਚੌਕਸੀ ਰੱਖਣ ਦੀ ਹਦਾਇਤ
ਫਾਜ਼ਿਲਕਾ 12 ਮਈ
ਫਾਜ਼ਿਲਕਾ ਦੇ ਐਸ.ਐਸ.ਪੀ ਡਾ. ਪ੍ਰਗਿਆ ਜੈਨ ਨੇ ਅੱਜ ਆਦਰਸ ਚੋਣ ਜਾਬਤੇ ਦੇ ਮੱਦੇ ਨਜ਼ਰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜਿਲੇ ਵਿੱਚ ਤਾਇਨਾਤ ਉੜਨ ਦਸਤਿਆਂ ਅਤੇ ਸਟੈਟਿਕ ਸਰਵੇਲੈਂਸ ਟੀਮਾਂ ਨਾਲ ਬੈਠਕ ਕਰਕੇ ਉਹਨਾਂ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਖਤ ਚੌਕਸੀ ਰੱਖਣ ਦੇ ਨਿਰਦੇਸ਼ ਦਿੱਤੇ।
ਐਸ.ਐਸ.ਪੀ ਡਾ ਪ੍ਰਗਿਆ ਜੈਨ ਨੇ ਕਿਹਾ ਕਿ ਜ਼ਿਲ੍ਹੇ ਵਿੱਚ 12 ਉੜਨ ਦਸਤੇ ਅਤੇ 12 ਐਸ.ਐਸ.ਟੀ ਟੀਮਾਂ ਤੈਨਾਤ ਕੀਤੀਆਂ ਗਈਆਂ ਹਨ ਜੋ 24 ਘੰਟੇ ਜਿਲ੍ਹੇ ਵਿੱਚ ਨਜ਼ਰਸਾਨੀ ਰੱਖ ਰਹੀਆਂ ਹਨ। ਉਹਨਾਂ ਨੇ ਕਿਹਾ ਕਿ ਐਫ.ਐਸ.ਟੀ ਟੀਮਾਂ ਮੁੱਖ ਤੌਰ ਤੇ ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਦੇ ਕੇਸਾਂ ਤੇ ਫੌਰੀ ਤੌਰ ਤੇ ਪਹੁੰਚਦੀਆਂ ਹਨ ਜਦਕਿ ਐਸ.ਐਸ.ਟੀ ਟੀਮਾਂ ਵੱਖ-ਵੱਖ ਥਾਵਾਂ ਤੇ ਪੱਕੇ ਨਾਕੇ ਲਗਾ ਕੇ ਚੋਣਾਂ ਦੌਰਾਨ ਧਨ ਬਲ ਦੇ ਪ੍ਰਵਾਹ ਨੂੰ ਰੋਕਣ ਲਈ ਕਾਰਵਾਈ ਕਰਦੀਆਂ ਹਨ।
ਉਹਨਾਂ ਨੇ ਕਿਹਾ ਕਿ ਇਹ ਸਮਾਂ ਬਹੁਤ ਸੰਵੇਦਨਸ਼ੀਲ ਹੈ ਅਤੇ ਸਾਰੀਆਂ ਟੀਮਾਂ ਸਰਕਾਰੀ ਨਿਯਮਾਂ ਦਾ ਸਖਤੀ ਨਾਲ ਪਾਲਣਾ ਕਰਦੇ ਹੋਏ ਪੂਰੀ ਨਿਰਪੱਖਤਾ ਨਾਲ ਆਪਣੀ ਡਿਊਟੀ ਨਿਭਾਉਣ।
ਐਸ.ਐਸ.ਪੀ ਨੇ ਦੱਸਿਆ ਕਿ ਸੀ ਵਿਜਲ ਐਪ ਰਾਹੀਂ ਲੋਕ ਵੀ ਚੋਣ ਜਾਬਤੇ ਦੀ ਉਲੰਘਣਾ ਸਬੰਧੀ ਸ਼ਿਕਾਇਤ ਕਰ ਸਕਦੇ ਹਨ ਜਿਸ ਤੇ 100 ਮਿੰਟ ਦੇ ਅੰਦਰ ਅੰਦਰ ਕਾਰਵਾਈ ਕੀਤੀ ਜਾਂਦੀ ਹੈ।
ਸੀ ਵਿਜਲ ਤੇ ਜੋ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਉਸ ਤੇ ਕਾਰਵਾਈ ਲਈ ਉੜਨ ਦਸਤੇ ਐਫ.ਐਸ.ਟੀ ਨੂੰ ਮੌਕੇ ਪਰ ਭੇਜਿਆ ਜਾਂਦਾ ਹੈ।
ਇਸ ਮੌਕੇ ਵੀ ਹਾਜ਼ਰ ਸਨ ਡੀ.ਐੱਸ.ਪੀ ਹੈੱਡਕੁਆਰਟਰ ਅਤੇ ਡੀ.ਐੱਸ.ਪੀ ਸੀ.ਏ.ਡਬਲਯੂ ਵੀ ਹਾਜ਼ਰ ਸਨ।

CATEGORIES
Share This

COMMENTS

Wordpress (0)
Disqus (0 )
Translate