ਅੰਕੁਰ ਗਰਗ ਬਣੇ ਪੰਜਾਬੀ ਸੱਭਿਆਚਾਰ ਮੰਚ ਅਬੋਹਰ ਦੇ ਪ੍ਰਧਾਨ

ਅਬੋਹਰ 2 ਮਾਰਚ। ਪੰਜਾਬੀ ਸੱਭਿਆਚਾਰ ਮੰਚ ਦੀ ਹੋਈ ਬੈਠਕ ਦੌਰਾਨ ਮੰਚ ਦੀ ਨਵੀਂ ਕਾਰਜਕਾਰਨੀ ਦਾ ਗਠਨ ਕੀਤਾ ਗਿਆ। ਇਸ ਦੌਰਾਨ ਮੰਚ ਨਾਲ ਲੰਬੇ ਸਮੇਂ ਤੋਂ ਜੁੜੇ ਮਿਹਨਤੀ ਨੌਜਵਾਨ ਅੰਕੂਰ ਗਰਗ ਨੂੰ ਪੰਜਾਬੀ ਸੱਭਿਆਚਾਰ ਮੰਚ ਦਾ ਪ੍ਰਧਾਨ ਬਣਾਇਆ ਗਿਆ। ਇਸ ਤੋਂ ਇਲਾਵਾ ਲੰਬੇ ਸਮੇਂ ਤੋਂ ਪੰਜਾਬੀ ਸੱਭਿਆਚਾਰ ਮੰਚ ਦੀ ਸੇਵਾ ਕਰਨ ਵਾਲੇ ਤੇ ਪ੍ਰਧਾਨ ਰਹੇ ਗੁਰਚਰਨ ਸਿੰਘ ਗਿੱਲ ਨੂੰ ਸਰਪ੍ਰਸਤ ਅਤੇ ਕਰਨਲ ਐਸਪੀ ਗਾਬਾ ਨੂੰ ਮੰਚ ਦਾ ਚੇਅਰਮੈਨ ਬਣਾਇਆ ਗਿਆ। ਨਵੇਂ ਬਣੇ ਪ੍ਰਧਾਨ ਅੰਕਰ ਗਰਗ ਨੇ ਕਿਹਾ ਕਿ ਸਰਪ੍ਰਸਤ ਗੁਰਚਰਨ ਸਿੰਘ ਗਿੱਲ ਅਤੇ ਚੇਅਰਮੈਨ ਐਸਪੀ ਗਾਬਾ ਦੀ ਅਗਵਾਈ ਦੇ ਵਿੱਚ ਉਹ ਪੂਰੀ ਮਿਹਨਤ ਤੇ ਮਾਨਦਾਰੀ ਨਾਲ ਜਿੰਮੇਵਾਰੀ ਨੂੰ ਨਿਭਾਉਣਗੇ। ਸਮਾਜ ਸੇਵਾ ਦੇ ਕਾਰਜ ਪਹਿਲਾਂ ਵਾਂਗ ਪੂਰੀ ਤਰਹਾਂ ਜਾਰੀ ਰਹਿਣਗੇ।

CATEGORIES
Share This

COMMENTS

Wordpress (0)
Disqus (0 )
Translate