ਜਵਾਈ ਨੂੰ ਆਪਣੀ ਸੱਸ ਨਾਲ ਹੋਇਆ ਪਿਆਰ, ਸਹੁਰੇ ਨੇ ਦੋਨਾਂ ਦਾ ਕਰਵਾ ਦਿੱਤਾ ਵਿਆਹ


ਬਿਹਾਰ ਤੋਂ ਇਕ ਹੈਰਾਨੀਜਨਕ ਪ੍ਰੇਮ ਕਹਾਣੀ ਸਾਹਮਣੇ ਆਈ ਹੈ। ਜਿੱਥੇ ਇੱਕ ਜਵਾਈ ਨੂੰ ਆਪਣੀ ਸੱਸ ਨਾਲ ਪਿਆਰ ਹੋ ਗਿਆ। ਜਦੋਂ ਇਸ ਗੱਲ ਦਾ ਪਤਾ ਉਸਦੇ ਸਹੁਰੇ ਨੂੰ ਲੱਗਿਆ ਤਾਂ ਉਸ ਨੇ ਦੋਨਾਂ ਦਾ ਵਿਆਹ ਕਰਵਾ ਦਿੱਤਾ।

ਬਿਹਾਰ ਦੇ ਬਾਂਕਾ ਜ਼ਿਲ੍ਹੇ ਅਧੀਨ ਪੈਂਦੇ ਹੀਰ ਮੋਤੀ ਪਿੰਡ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ। ਇੱਥੋਂ ਦੇ ਵਾਸੀ ਦਲੇਸ਼ਵਰ ਦਰਵੇ ਦੀ ਬੇਟੀ ਦਾ ਵਿਆਹ ਪਿੰਡ ਧੋਨੀ ਨਿਵਾਸੀ ਸਿਕੰਦਰ ਯਾਦਵ ਨਾਲ ਹੋਇਆ ਸੀ। ਸਿਕੰਦਰ ਯਾਦਵ ਦੀ ਪਤਨੀ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ। ਪਤਨੀ ਦੀ ਮੌਤ ਤੋਂ ਬਾਅਦ ਸਿਕੰਦਰ ਯਾਦਵ ਨੂੰ ਆਪਣੀ ਸੱਸ ਗੀਤਾ ਦੇਵੀ ਪਤਨੀ ਦਲੇਸ਼ਵਰ ਦਰਵੇ ਨਾਲ ਪਿਆਰ ਹੋ ਗਿਆ। ਗੀਤਾ ਦੇਵੀ ਵੀ ਆਪਣੇ ਜਵਾਈ ਨੂੰ ਪਿਆਰ ਕਰਨ ਲੱਗ ਗਈ। ਜਦੋਂ ਗੀਤਾ ਦੇਵੀ ਦੇ ਪਤੀ ਨੂੰ ਸ਼ੱਕ ਹੋਇਆ ਤਾਂ ਉਸਨੇ ਪੰਚਾਇਤ ਬੁਲਾਈ ਤੇ ਸੱਸ ਤੇ ਜਵਾਈ ਦਾ ਵਿਆਹ ਕਰਵਾ ਦਿੱਤਾ ਤੇ ਉਸ ਨੇ ਆਪਣੀ ਪਤਨੀ ਨੂੰ ਆਪਣੇ ਜਵਾਈ ਨਾਲ ਵਿਦਾ ਕਰ ਦਿੱਤਾ। ਇਸ ਨਿਵੇਕਲੇ ਵਿਆਹ ਦੀ ਹਰ ਪਾਸੇ ਚਰਚਾ ਹੋ ਰਹੀ ਹੈ।

CATEGORIES
Share This

COMMENTS

Wordpress (0)
Disqus (0 )
Translate