ਜਮੀਨ ਦਾ ਸੌਦਾ ਕਰਨ ਆਏ ਨੌਜਵਾਨ ਤੋਂ 71 ਲੱਖ ਲੁੱਟੇ

ਰਾਜਸਥਾਨ ਵਿੱਚ ਜਮੀਨ ਦਾ ਸੌਦਾ ਕਰਨ ਆਇਆਂ ਤੋਂ 71 ਲੱਖ ਰੁਪਏ ਦੀ ਲੁੱਟ ਹੋਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਮਾਮਲਾ ਜੈਪੁਰ ਦੇ ਮਹਾਣਾ ਇਲਾਕੇ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਬਦਮਾਸ਼ਾਂ ਨੇ ਇੱਕ ਵਿਅਕਤੀ ਤੇ ਉਸਦੇ ਦੋ ਸਾਥੀਆਂ ਉੱਪਰ ਹਮਲਾ ਕਰਕੇ 71 ਲੱਖ ਰੁਪਏ ਲੁੱਟ ਲਏ। ਜਾਣਕਾਰੀ ਅਨੁਸਾਰ ਇਹ ਨੌਜਵਾਨ ਜਮੀਨ ਦਾ ਸੌਦਾ ਕਰਨ ਲਈ ਜੈਪੁਰ ਆਇਆ ਹੋਇਆ ਸੀ।ਸੌਦਾ ਨਾ ਹੋਣ ਤੇ ਜਦੋਂ ਇਹ ਵਾਪਸ ਜਾ ਰਿਹਾ ਸੀ ਤਾਂ ਰਸਤੇ ਵਿੱਚ ਸਕਾਰਪੀਓ ਤੇ ਚਾਰ ਪੰਜ ਜਾਣਿਆਂ ਨੇ ਇਹਨਾਂ ਦੀ ਕਾਰ ਤੇ ਹਮਲਾ ਕਰਕੇ ਸਾਰੀ ਨਗਦੀ ਲੁੱਟ ਲਈ। ਪੁਲਿਸ ਕੰਟਰੋਲ ਰੂਮ ਤੇ ਸੂਚਨਾ ਮਿਲਣ ਤੇ ਡੀਸੀਪੀ ਸਮੇਤ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਸਾਰੀ ਜਾਣਕਾਰੀ ਇਕੱਤਰ ਕੀਤੀ ਹਲੇ ਤੱਕ ਮਾਮਲੇ ਵਿੱਚ ਕੋਈ ਸੁਰਾਗ ਸਾਹਮਣੇ ਨਹੀਂ ਆਇਆ। ਸੀਕਰ ਨਿਵਾਸੀ ਗ੍ਰਾਮ ਸੇਵਕ ਦਵਿੰਦਰ ਜਾਂਗੜ ਜਮੀਨ ਦਾ ਸੌਦਾ ਕਰਨ ਲਈ ਜੈਪੁਰ ਆਇਆ ਸੀ। ਜਦੋਂ ਸੌਦਾ ਨਾ ਹੋਣ ਤੇ ਉਹ ਵਾਪਸ ਪੈਸੇ ਲੈ ਕੇ ਆ ਰਿਹਾ ਸੀ ਤਾਂ ਰਸਤੇ ਵਿੱਚ ਇੱਕ ਕਾਰ ਚ ਨੌਜਵਾਨਾਂ ਨੇ ਗੱਡੀ ਰੋਕ ਕੇ ਗੱਡੀ ਤੇ ਹਮਲਾ ਕਰ ਦਿੱਤਾ ਤੇ ਉਹਨਾਂ ਤੋਂ ਨਗਦੀ ਖੋਹ ਕੇ ਫਰਾਰ ਹੋ ਗਏ।

CATEGORIES
Share This

COMMENTS

Wordpress (0)
Disqus (0 )
Translate