ਕੇਜਰੀਵਾਲ ਤੇ ਸ਼ਿਸੋਦੀਆ ਸ਼ਰਾਬ ਘੋਟਾਲੇ ‘ਚੋ ਬਰੀ

ਨਵੀਂ ਦਿੱਲੀ, 27 ਫਰਵਰੀ
ਆਮ ਆਦਮੀ ਪਾਰਟੀ AAP ਦੇ ਸੁਪਰੀਮੋ ਤੇ ਦਿੱਲੀ ਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ Arvind Kejriwal ਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋ਼ਦੀਆਂ Manish Sisodiya ਨੂੰ ਅਦਾਲਤ ਨੇ ਕਥਿਤ ਸ਼ਰਾਬ ਘੋਟਾਲੇ ਵਿਚੋਂ ਬਰੀ ਕਰ ਦਿੱਤਾ ਹੈ। ਇਸ ਕੇਸ਼ ਵਿਚ ਇਨ੍ਹਾਂ ਆਗੂਆਂ ਨੂੰ ਲੰਬਾ ਸਮਾਂ ਜੇਲ੍ਹ ਵੀ ਰਹਿਣਾ ਪਿਆ ਸੀ। ਕੋਰਟ ਨੇ ਕਿਹਾ ਕਿ CBI ਵੱਲੋਂ ਦਾਖਲ ਕੀਤੀ ਚਾਰਜਸ਼ੀਟ ਵਿਚ ਸਬੂਤ ਨਹੀਂ ਹਨ। ਇਸ ਕੇਸ ਵਿਚ ਕੋਰਟ ਨੇ ਸਾਰੇ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ।
ਕੋਰਟ ਦੇ ਬਾਹਰ ਅਰਵਿੰਦ ਕੇਜਰੀਵਾਲ Arvind Kejriwal ਨੇ ਭਾਵੂਕ ਹੁੰਦਿਆਂ ਕਿਹਾ ਹੈ ਕਿ ਸੱਚ ਦੀ ਜਿੱਤ ਹੋਈ ਹੈ ਅਤੇ BJP ਵੱਲੋਂ ਫੈਲਾਏ ਝੂਠ ਦਾ ਪਰਦਾਫਾਸ ਹੋਇਆ ਹੈ।
ਜਿਕਰਯੋਗ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ Delhi Vidhan Sabha Election ਵੇਲੇ ਭਾਜਪਾ ਨੇ ਭ੍ਰਿਸ਼ਟਾਚਾਰ ਨੂੰ ਮੁੱਖ ਮੁੱਦਾ ਬਣਾਇਆ ਸੀ ਅਤੇ ਚੋਣਾਂ ਵਿਚ Arvind Kejriwal ਦੀ ਪਾਰਟੀ ਦੀ ਹਾਰ ਹੋ ਗਈ ਸੀ। ਹਾਲਾਂਕਿ ਅਦਾਲਤ ਦਾ ਇਹ ਫੈਸਲਾ ਆਪ ਪਾਰਟੀ ਲਈ ਪੰਜਾਬ ਦੀਆਂ ਅਗਾਮੀ ਵਿਧਾਨ ਸਭਾ Punjab Vidhan Sabha Election 2027 ਚੋਣਾਂ ਤੋਂ ਪਹਿਲਾਂ ਆਇਆ ਹੈ ਅਤੇ ਇਸਦਾ AAP ਨੂੰ ਪੰਜਾਬ ਵਿਚ ਫਾਇਦਾ ਵੀ ਹੋ ਸਕਦਾ ਹੈ।


