ਮਾਡਰਨ ਮਾਲਵਾ ਕਾਲਜੀਏਟ ਸਕੂਲ ਬੁਰਜ ਮੁਹਾਰ ਵਿੱਚ ਵਿਸ਼ਵ ਧਰਤੀ ਦਿਵਸ ਮਨਾਇਆ
ਅਬੋਹਰ 24 ਅਪ੍ਰੈਲ। ਮਾਡਰਨ ਮਾਲਵਾ ਕਾਲਜੀਏਟ ਸੀਨੀਅਰ ਸੈਕੈਂਡਰੀ ਸਕੂਲ ਬੁਰਜਮਹਾਰ ਵੱਲੋਂ ਵਿਸ਼ਵ ਧਰਤੀ ਦਿਵਸ ਮਨਾਇਆ ਗਿਆ। ਇਸ ਮੌਕੇ ਸਕੂਲ ਵੱਲੋਂ ਵਿਭਿੰਨ ਗਤੀਵਿਧੀਆ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਭਾਸ਼ਣ ਪ੍ਰਤੀਯੋਗਿਤਾ ਅਤੇ ਪੋਸਟਰ ਮੇਕਿੰਗ ਪ੍ਰਤੀਯੋਗਤਾਵਾਂ ਨਾਲ ਬੱਚਿਆਂ ਨੇ ਧਰਤੀ ਬਚਾਓ, ਜੀਵਨ ਬਚਾਓ ਦਾ ਸੰਦੇਸ਼ ਦਿੱਤਾ। ਅਧਿਆਪਕਾਂ ਨੇ ਬੱਚਿਆਂ ਨੂੰ ਪ੍ਰਿਥਵੀ ਦਿਵਸ ਮਨਾਉਣ ਦੇ ਕਾਰਨ ਬਾਰੇ ਦੱਸਿਆ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਮਨਿੰਦਰ ਕੌਰ ਨੇ ਕਿਹਾ ਕਿ ਜਿਸ ਤਰ੍ਹਾਂ ਕੁਦਰਤ ਨਾਲ ਖਿਲਵਾੜ ਹੋ ਰਿਹਾ ਹੈ, ਉਸ ਨਾਲ ਵਿਸ਼ਵ ਪੱਧਰ ਉੱਤੇ ਸਾਡੇ ਭਵਿੱਖ ਦੇ ਲਈ ਚਿੰਤਾਜਨਕ ਹੋਣਾ ਸੁਭਾਵਿਕ ਹੈ ਅਤੇ ਉਹਨਾਂ ਬੱਚਿਆਂ ਨੂੰ ਜਾਗਰੂਕ ਕਰਦੇ ਹੋਏ ਦੱਸਿਆ ਕਿ ਇਸ ਦਿਨ ਦੀ ਸਥਾਪਨਾ ਵਾਤਾਵਰਣ ਅਤੇ ਇਸਦੀ ਸੁਰੱਖਿਆ ਪ੍ਰਤੀ ਜਾਗਰੂਕਤਾ ਵਧਾਉਣ ਲਈ ਕੀਤੀ ਗਈ ਹੈ।
CATEGORIES ਸਿੱਖਿਆ