ਗੁਰਦੁਆਰਾ ਟੁੱਟੀ ਗੰਢੀ ਸਾਹਿਬ ਸ੍ਰੀ ਮੁਕਤਸਰ ਸਾਹਿਬ ਨਤਮਸਤਕ ਹੋ ਕੇ ਨਰਦੇਵ ਸਿੰਘ ਬੌਬੀ ਮਾਨ ਨੇ ਕੀਤੀ ਚੋਣ ਮੁਹਿੰਮ ਦੀ ਸ਼ੁਰੂਆਤ
ਸ਼੍ਰੀ ਮੁਕਤਸਰ ਸਾਹਿਬ 23 ਅਪ੍ਰੈਲ (ਜਗਜੀਤ ਸਿੰਘ ਧਾਲੀਵਾਲ) ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਉਮੀਦਵਾਰ ਸ.ਨਰਦੇਵ ਸਿੰਘ ਬੌਬੀ ਮਾਨ ਨੇ ਅੱਜ ਟਿਕਟ ਮਿਲਣ ਬਾਅਦ ਸਮੁੱਚੀ ਅਕਾਲੀ ਲੀਡਰਸ਼ਿਪ ਨਾਲ ਮਾਲਵੇ ਦੀ ਪਾਵਨ ਧਰਤੀ ਸ਼੍ਰੀ ਮੁਕਤਸਰ ਸਾਹਿਬ ਵਿਖੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਵਿਖੇ ਨਤਮਸਤਕ ਹੋ ਕੇ ਆਪਣੀ ਚੁਣਾਵੀ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਬੋਬੀ ਮਾਨ ਨੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਤੇ ਪੰਥ ਦੀ ਚੜ੍ਹਦੀ ਕਲਾ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਕਾਮਯਾਬ ਕਰਨ ਲਈ ਸਾਡਾ ਸਾਥ ਦਿਓ। ਉਹਨਾਂ ਕਿਹਾ ਕਿ ਬਾਕੀ ਸਾਰੀਆਂ ਧਿਰਾਂ ਦਿੱਲੀ ਤੋਂ ਚੱਲਣ ਵਾਲੀਆਂ ਹਨ ਤੇ ਉਹਨਾਂ ਨੂੰ ਪੰਜਾਬ ਨਾਲ ਕੋਈ ਮੋਹ ਪਿਆਰ ਨਹੀਂ ਹੈ। ਪਰ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਤੇ ਤੁਹਾਡੀ ਆਪਣੀ ਪਾਰਟੀ ਹੈ,ਤੇ ਤੁਹਾਡੇ ਦੁੱਖ ਦਰਦ ਨੂੰ ਚੰਗੀ ਤਰ੍ਹਾਂ ਸਮਝਦੀ ਹੈ।ਆਓ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਮਜਬੂਤੀ ਲਈ ਲੋਕ ਸਭਾ ਚੋਣਾਂ ਵਿੱਚ ਅੱਗੇ ਹੋ ਕੇ ਆਪਣਾ ਯੋਗਦਾਨ ਪਾਈਏ। ਉਹਨਾਂ ਕਿਹਾ ਕਿ ਆਪਾਂ ਸਾਰਿਆਂ ਨੇ ਰਲ ਮਿਲ ਕੇ ਫਿਰੋਜ਼ਪੁਰ ਲੋਕ ਸਭਾ ਹਲਕੇ ਦੀ ਸੀਟ ਜਿੱਤ ਕੇ ਪਾਰਟੀ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਦੀ ਝੋਲੀ ਪਾਉਣੀ ਹੈ।
ਇਸ ਮੌਕੇ ਸ.ਕੰਵਰਜੀਤ ਸਿੰਘ ਬਰਕੰਦੀ ਸਾਬਕਾ ਵਿਧਾਇਕ ਸ਼੍ਰੀ ਮੁਕਤਸਰ ਸਾਹਿਬ, ਸ.ਹਰਪ੍ਰੀਤ ਸਿੰਘ ਕੋਟਭਾਈ ਸਾਬਕਾ ਵਿਧਾਇਕ ਮਲੋਟ, ਸ.ਜੋਗਿੰਦਰ ਸਿੰਘ ਜਿੰਦੂ ਸਾਬਕਾ ਵਿਧਾਇਕ ਫਿਰੋਜ਼ਪੁਰ ਦਿਹਾਤੀ, ਸ.ਗੁਰਤੇਜ ਸਿੰਘ ਘੁੜਿਆਣਾ ਸਾਬਕਾ ਵਿਧਾਇਕ ਬੱਲੂਆਣਾ, ਸ. ਵਰਦੇਵ ਸਿੰਘ ਮਾਨ ਹਲਕਾ ਇੰਚਾਰਜ ਗੁਰੂਹਰਸਹਾਏ, ਸ.ਸਤਿੰਦਰਜੀਤ ਸਿੰਘ ਮੰਟਾ ਹਲਕਾ ਇੰਚਾਰਜ ਜਲਾਲਾਬਾਦ, ਸ਼੍ਰੀ ਰੋਹਿਤ ਕੁਮਾਰ ਮੰਟੂ ਵੋਹਰਾ ਹਲਕਾ ਇੰਚਾਰਜ ਫਿਰੋਜ਼ਪੁਰ ਸ਼ਹਿਰੀ, ਸ.ਸੰਪੂਰਨ ਸਿੰਘ ਹਲਕਾ ਇੰਚਾਰਜ ਫਾਜ਼ਿਲਕਾ, ਸ.ਹਰਬਿੰਦਰ ਸਿੰਘ ਹੈਰੀ ਸੰਧੂ ਹਲਕਾ ਇੰਚਾਰਜ ਅਬੋਹਰ, ਸ.ਦਰਸ਼ਨ ਸਿੰਘ ਬਰਾੜ ਮੈਂਬਰ ਸ਼੍ਰੋਮਣੀ ਕਮੇਟੀ, ਸ.ਸਤਪਾਲ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਕਮੇਟੀ, ਸ.ਪ੍ਰੀਤਇੰਦਰ ਸਿੰਘ ਸੰਮੇਵਾਲੀ ਜ਼ਿਲ੍ਹਾ ਪ੍ਰਧਾਨ ਸ਼੍ਰੀ ਮੁਕਤਸਰ ਸਾਹਿਬ (ਦਿਹਾਤੀ) , ਸ. ਜਗਸੀਰ ਸਿੰਘ ਬੱਬੂ ਜੈਮਲਵਾਲਾ ਜ਼ਿਲ੍ਹਾ ਪ੍ਰਧਾਨ ਫਾਜ਼ਿਲਕਾ, ਲਖਵਿੰਦਰ ਸਿੰਘ ਰੋਹੀ ਵਾਲਾ, ਸ.ਚਮਕੌਰ ਸਿੰਘ ਟਿੱਬੀ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ, ਸ.ਮਨਜਿੰਦਰ ਸਿੰਘ ਬਿੱਟੂ ਸ਼ਹਿਰੀ ਜਿਲ੍ਹਾ ਪ੍ਰਧਾਨ ਸ਼੍ਰੀ ਮੁਕਤਸਰ ਸਾਹਿਬ, ਲਵਪ੍ਰੀਤ ਸਿੰਘ ਲੱਪੀ ਈਨਾਖੇੜਾ ਯੂਥ ਜ਼ਿਲ੍ਹਾ ਪ੍ਰਧਾਨ ਮੁਕਤਸਰ ਸਾਹਿਬ, ਮਨਦੀਪ ਸਿੰਘ ਬੰਟੂ ਔਲਖ ਸਮੇਤ ਜ਼ਿਲ੍ਹੇ ਦੀ ਸਮੁੱਚੀ ਅਕਾਲੀ ਲੀਡਰਸ਼ਿਪ ਹਾਜ਼ਰ ਰਹੀ।



