ਮਾਨਸਿਕ ਅਤੇ ਸਰੀਰਿਕ ਤੰਦੁਰਸਤੀ ਲਈ ਯੋਗ ਹੈ ਲਾਹੇਵੰਦ
ਯੋਗ’ ਸਰੀਰ ਨੂੰ ਤੰਦੁਰਸਤ ਰੱਖਦਾ ਹੈ – ਡਾ. ਅਸ਼ਵਨੀ ਕੁਮਾਰ
ਢਿੱਲਵਾਂ 15 ਅਪ੍ਰੈਲ । ਸਿਵਲ ਸਰਜਨ ਕਪੂਰਥਲਾ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਪੀ.ਐਚ.ਸੀ ਢਿੱਲਵਾਂ ਡਾ. ਅਸ਼ਵਨੀ ਕੁਮਾਰ ਦੀ ਯੋਗ ਅਗਵਾਈ ਹੇਠ ਏ.ਐਮ.ਓ ਡਾ. ਗੌਰਵ ਕੁਮਾਰ ਵਲੋਂ ਡਿਪਸਲ ਕਾਲਜ ਆਫ ਐਜੁਕੇਸ਼ਨ ਵਿਖੇ ਵਿਦਿਆਰਥੀਆਂ ਨੂੰ ਯੋਗ ਅਭਿਆਸ ਕਰਵਾਇਆ ਗਿਆ।
ਇਸ ਮੌਕੇ ਏ.ਐਮ.ਓ ਡਾ. ਗੌਰਵ ਕੁਮਾਰ ਵੱਲੋਂ ਵਿਦਿਆਰਥੀਆਂ ਨੂੰ ਅਗਨੀਸਤੰਭਾਸਨ, ਬਕਾਸਨ, ਬਾਲਸਾਨਾ, ਭਾਰਦਵਾਜ ਆਸਣ, ਗੋਮੁਖਾਸਨਾ, ਮੁਕਤਾਸਨ, ਨੌਕਾਸਨ ਆਦਿ ਵੱਖ-ਵੱਖ ਸਰੀਰਿਕ ਆਸਨ ਕਰਵਾਏ ਅਤੇ ਯੋਗ ਦੇ ਵਿਸਥਾਰ ਨਾਲ ਸਰੀਰਿਕ ਲਾਭ ਵੀ ਦੱਸੇ। ਉਨ੍ਹਾਂ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ-ਨਾਲ ਯੋਗ ਜਾਂ ਸਰੀਰਕ ਕਸਰਤ ਕਰਨ ਲਈ ਪ੍ਰੇਰਿਤ ਕੀਤਾ ਤਾਂ ਅੱਜਕਲ ਦੇ ਵੱਧ ਰਹੇ ਮਾਨਸਿਕ ਤਣਾਅ ਨੂੰ ਘਟਾਇਆ ਜਾ ਸਕੇ।
ਇਸ ਮੌਕੇ ਜਾਣਕਾਰੀ ਦਿੰਦਿਆਂ ਐਸ.ਐਮ.ਓ ਡਾ. ਅਸ਼ਵਨੀ ਕੁਮਾਰ ਨੇ ਦੱਸਇਆ ਕਿ ਸਰੀਰ ਨੂੰ ਤੰਦੁਰਸਤ ਰੱਖਣ ਲਈ ਯੋਗ ਅਭਿਆਸ, ਸੈਰ ਭਾਵ ਸਰੀਰਕ ਕਸਰਤ ਜ਼ਰੂਰੀ ਹੈ। ਇਸ ਦੌਰਾਨ ਉਨ੍ਹਾਂ ਵਿਦਿਆਰਥੀਆਂ ਨੂੰ ਰੋਜ਼ਾਨਾ ਕਸਰਤ ਕਰਨ, ਘਰ ਦਾ ਖਾਣਾ ਖਾਉਣ, ਖਾਣੇ `ਚ ਬਾਹਰੀ ਚੀਜ਼ਾ ਦਾ ਸੇਵਨ ਨਾ ਕਰਨ ਭਾਵ ਜੰਕ ਫੂਡ ਆਦਿ ਸਬੰਧੀ ਜਾਗਰੂਕ ਕੀਤਾ। ਉਨ੍ਹਾਂ ਇਹ ਵੀ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਅਨੁਸਾਰ ਅੰਸਤੁਲਿਤ ਖੁਰਾਕ ਅਤੇ ਸਰੀਰਕ ਗਤੀਵਿਧੀਆਂ ਦੀ ਘਾਟ ਨਾਲ ਗੈਰ ਸੰਚਾਰੀ ਬਿਮਾਰੀਆਂ ਜਿਵੇਂ ਕਿ ਬਲੱਡ ਪ੍ਰੈਸ਼ਰ,ਸ਼ੂਗਰ ਅਤੇ ਮੋਟਾਪਾ ਹੋਣ ਦਾ ਖਤਰਾ ਰਹਿੰਦਾ ਹੈ। ਇਸ ਲਈ ਹਮੇਸ਼ਾ “ਸਰੀਰਿਕ ਕਸਰਤ” ਅਤੇ ਸੰਤੁਲਿਤ ਖੁਰਾਕ’’ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਇਸ ਮੌਕੇ ਬੀ.ਈ.ਈ ਬਿਕਰਮਜੀਤ ਸਿੰਘ ਅਤੇ ਮੋਨਿਕਾ, ਪ੍ਰਿੰਸੀਪਲ ਡਾ. ਮੁਕੇਸ਼ ਕੁਮਾਰ, ਅਧਿਆਪਕਾ ਸੁਖਮਿੰਦਰਬੀਰ ਕੌਰ, ਲਵਲੀ ਸ਼ਰਮਾ, ਸੁਖਵਿੰਦਰ ਕੌਰ, ਨਵਜੋਤ ਕੌਰ ਆਦਿ ਹਾਜ਼ਰ ਸਨ।