ਵਿਕਸਿਤ ਭਾਰਤ ਸੰਕਲਪ ਯਾਤਰਾ ਤਹਿਤ ਲੋਕ ਲੈ ਰਹੇ ਹਨ ਸਿਹਤ ਸਹੂਲਤਾਂ ਦਾ ਲਾਭ

ਕਪੂਰਥਲਾ 5 ਜਨਵਰੀ। ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਸਬੰਧੀ ਜਾਣਕਾਰੀ ਦੇਣ ਅਤੇ ਹੇਠਲੇ ਪੱਧਰ ਤੱਕ ਲੋਕ ਸਿਹਤ ਸਕੀਮਾਂ ਦਾ ਲਾਭ ਲੈ ਸਕਣ। ਇਸ ਸਬੰਧੀ ਆਮ ਲੋਕਾਂ ਨੂੰ ਜਗਰੂਕ ਕਰਨ ਹਿੱਤ “ਵਿਕਸਤ ਭਾਰਤ ਸੰਕਲਪ ਯਾਤਰਾ” ਵੈਨ ਸਿਵਲ ਸਰਜਨ ਕਪੂਰਥਲਾ ਡਾ.ਰੀਟਾ ਬਾਲਾ ਅਤੇ ਸੀਨੀਅਰ ਮੈਡੀਕਲ ਅਫਸਰ ਡਾ.ਰਵਜੀਤ ਸਿੰਘ ਦੀ ਯੋਗ ਅਗਵਾਈ ਹੇਠ ਬਲਾਕ ਢਿੱਲਵਾਂ ਅਧੀਨ ਪਿੰਡ ਖਾਨਪੁਰ ਅਤੇ ਬੁਤਾਲਾ ਵਿਖੇ ਮੈਡੀਕਲ ਕੈਂਪ ਲਗਾਏ ਗਏ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੈਡੀਕਲ ਅਫ਼ਸਰ ਸਰਵਲੀਨ ਕੌਰ ਮੁੱਢਲਾ ਸਿਹਤ ਕੇਂਦਰ ਢਿੱਲਵਾਂ ਨੇ ਦੱਸਿਆ ਕਿ ਉਪਰੋਕਤ ਮੈਡੀਕਲ ਕੈਂਪਾਂ ਵਿਚ ਆਏ ਹੋਏ ਪਿੰਡ ਵਾਸੀਆਂ ਦੀ ਸਰੀਰਕ ਜਾਂਚ ਕੀਤੀ ਗਈ ਅਤੇ ਇਹਨਾ ਵਿਚੋਂ ਬੀਪੀ, ਸ਼ੂਗਰ, ਟੀਬੀ, ਕੈਂਸਰ ਆਦਿ ਮਰੀਜ਼ਾਂ ਦੀ ਪਹਿਚਾਣ ਕੀਤੀ ਗਈ । ਬੀ ਪੀ ਅਤੇ ਸ਼ੂਗਰ ਦੇ ਮਰੀਜ਼ਾਂ ਨੂੰ ਦਵਾਈ ਦਿੱਤੀ ਗਈ ਅਤੇ ਜਰੂਰੀ ਹਦਾਇਤ ਦਿੰਦੇ ਹੋਏ ਦਵਾਈ ਟਾਈਮ ਸਿਰ ਖਾਣ ਲਈ ਸਮਝਾਇਆ ਗਿਆ। ਟੀਬੀ ਦੇ ਸ਼ੱਕੀ ਮਰੀਜਾਂ ਦੇ ਸੈਂਪਲ ਲਏ ਗਏ ਅਤੇ ਬਰੈਸਟ ਅਤੇ ਮੂੰਹ ਦੇ ਕੈਂਸਰ ਸਬੰਧੀ ਜਾਣਕਾਰੀ ਦਿੰਦੇ ਹੋਏ ਅਲਾਮਤਾਂ ਸਬੰਧੀ ਜਾਗਰੂਕ ਕੀਤਾ ਗਿਆ l ਇਸ ਸਮੇਂ ਸਿਹਤ ਵਿਭਾਗ ਦੁਆਰਾ ਦਿੱਤੀਆਂ ਜਾ ਰਹੀਆਂ ਮੁਫਤ ਸਿਹਤ ਸਹੂਲਤਾਂ ਅਤੇ ਸਕੀਮਾਂ ਸਬੰਧੀ ਜਾਗਰੂਕ ਕੀਤਾ ਗਿਆ। ਇਨ੍ਹਾ ਮੈਡੀਕਲ ਕੈਂਪ ਨੂੰ ਸਫਲਤਾ ਪੂਰਨ ਨੇਪਰੇ ਚਾੜ੍ਹਨ ਲਈ ਐਮ.ਪੀ.ਐਚ.ਡਬਲਿਊ ਸਤਨਾਮ ਸਿੰਘ, ਯਾਦਵਿੰਦਰ ਸਿੰਘ, ਏ.ਐਨ.ਐਮ ਅਤੇ ਆਸ਼ਾ ਵਰਕਰਾਂ ਹਾਜ਼ਰ ਸਨ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਬਿਕਰਮਜੀਤ ਸਿੰਘ ਅਤੇ ਮੋਨਿਕਾ ਬੀ ਈ ਈ ਨੇ ਦੱਸਇਆ ਕਿ ਇਹ ਵੈਨ ਢਿੱਲਵਾਂ ਬਲਾਕ ਦੇ ਵੱਖ-ਵੱਖ ਪਿੰਡਾ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ ਜਾਏਗੀ। ਜਿੱਥੇ ਸਿਹਤ ਵਿਭਾਗ ਦੀ ਟੀਮ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਸਿਹਤ ਜਾਂਚ ਵੀ ਕਰੇਗੀ। ਉਨ੍ਹਾਂ ਲੋਕਾਂ ਨੂੰ ਵੱਧ ਤੋਂ ਵੱਧ ਮੈਡੀਕਲ ਕੈਂਪ ਵਿੱਚ ਆ ਕਿ ਸਿਹਤ ਸਹੂਲਤਾਂ ਦਾ ਲਾਭ ਲੈਣ ਲਈ ਕਿਹਾ।

CATEGORIES
Share This

COMMENTS

Wordpress (0)
Disqus (0 )
Translate