ਨਾਲੇ ਠੱਗੇ ਵਿਦੇਸ਼ ਭੇਜਣ ਲਈ ਪੈਸੇ ਅਤੇ ਨਾਲੇ ਕਰ ਲਏ ਨੌਜਵਾਨ ਅਗਵਾ
ਨੌਜਵਾਨ ਪੁਲਿਸ ਨੇ ਕੁਝ ਘੰਟੇ ਵਿੱਚ ਕੀਤੇ ਬਰਾਮਦ ,ਦੋ ਟਰੈਵਲ ਏਜੰਟ ਗ੍ਰਿਫਤਾਰ
ਗੁਰਦਾਸਪੁਰ (ਲਵਪ੍ਰੀਤ ਸਿੰਘ ਖੁਸ਼ੀਪੁਰ) ਬਟਾਲਾ ਪੁਲਿਸ ਵਲੋ ਤਿੰਨ ਵਿਅਕਤੀਆ ਨੂੰ ਅਗਵਾ ਕਰਨ ਦੇ ਮਾਮਲੇ ਦੀ ਗੁੱਥੀ ਕੁਝ ਹੀ ਘੰਟਿਆ ਚ ਸੁਲਝਾਉਣ ਦਾ ਦਾਅਵਾ ਕੀਤਾ ਗਿਆ ਹੈ।ਉਥੇ ਹੀ ਇਸ ਮਾਮਲੇ ਚ ਦੋ ਦੋਸ਼ੀ ਜੋ ਟਰੈਵਲ ਏਜੰਟ ਦਾ ਕੰਮ ਕਰਦੇ ਹਨ ਅਤੇ ਉਹਨਾਂ ਵਲੋ ਅਗਵਾ ਕਰਨ ਦੀ ਸਾਜਿਸ ਰਚੀ ਗਈ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਇਸ ਮਾਮਲੇ ਸੰਬੰਧੀ ਬਟਾਲਾ ਪੁਲਿਸ ਐਸਐਸਪੀ ਅਸ਼ਵਨੀ ਗੋਟਿਆਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਕੱਲ ਉਹਨਾਂ ਦੀ ਪੁਲਿਸ ਨੂੰ ਜ਼ਿਲਾ ਅੰਮ੍ਰਿਤਸਰ ਦੇ ਰਹਿਣ ਵਾਲੇ ਤਿੰਨ ਵਿਅਕਤੀਆ ਦੇ ਪਰਿਵਾਰਾਂ ਵਲੋ ਸ਼ਿਕਾਇਤ ਦਿੱਤੀ ਗਈ ਸੀ ਕਿ ਉਨਾਂ ਦੇ ਜੀਅ ਬਟਾਲਾ ਇਕ ਟਰੈਵਲ ਏਜੰਟ ਸੁਰੇਸ਼ ਕੁਮਾਰ ਦੇ ਦਫਤਰ ਆਏ ਸਨ ਲੇਕਿਨ ਉਹ ਘਰ ਵਾਪਿਸ ਨਹੀਂ ਆਏ ਅਤੇ ਉਹਨਾਂ ਨੂੰ ਵਿਦੇਸ਼ ਦੇ ਕਿਸੇ ਨੰਬਰ ਤੋ ਫ਼ੋਨ ਆਇਆ ਹੈ ਕਿ ਉਹਨਾਂ ਦੇ ਜੀਆ ਨੂੰ ਅਗਵਾ ਕਰ ਲਿਆ ਗਿਆ ਹੈ ਅਤੇ 2 ਕਰੋੜ ਅਤੇ 50 ਲੱਖ ਰੁਪੇ ਦੀ ਫਿਰੌਤੀ ਮੰਗੀ ਜਾ ਰਹੀ ਹੈ ਅਤੇ ਜਦ ਪੁਲਿਸ ਵਲੋ ਜਾਂਚ ਪੜਤਾਲ ਕੀਤੀ ਗਈ ਤਾ ਸ਼ਿਕਾਇਤਕਰਤਾ ਦੇ ਨਾਲ ਆਏ ਸੁਰੇਸ਼ ਕੁਮਾਰ ਤੇ ਕੁਝ ਸ਼ੱਕ ਹੋਇਆ ਤਾ ਪੁਲਿਸ ਵਲੋ ਉਸ ਤੋਂ ਪੁਛਗਿੱਛ ਕੀਤੀ ਗਈ ਤਾ ਸੁਰੇਸ਼ ਅਤੇ ਉਸਦੇ ਇਕ ਸਾਥੀ ਅਤੇ ਉਸਦੇ ਵਿਦੇਸ਼ ਬੈਠੇ ਬੇਟੇ ਦੀ ਇਹ ਸਾਜਿਸ਼ ਦਾ ਖ਼ੁਲਾਸਾ ਹੋਇਆ ਅਤੇ ਜੋ ਤਿੰਨਾ ਵਿਅਕਤੀਆ ਨੂੰ ਅਗਵਾ ਕੀਤਾ ਗਿਆ ਸੀ ਉਹਨਾਂ ਨੂੰ ਪਠਾਨਕੋਟ ਦੇ ਇਕ ਪਿੰਡ ਚ ਪੁਹੰਚ ਛੁਡਵਾਇਆ ਗਿਆ ਅਤੇ ਐਸਐਸਪੀ ਨੇ ਦੱਸਿਆ ਕਿ ਇਸ ਅਗਵਾ ਦੀ ਸਾਜਿਸ਼ ਕਰਨ ਵਾਲੇ ਦੋਵਾਂ ਟਰੈਵਲ ਏਜੰਟਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਮੁੱਢਲੀ ਪੁਛਗਿੱਛ ਚ ਸਾਹਮਣੇ ਆਇਆ ਹੈ ਕਿ ਅਗਵਾ ਹੋਏ ਵੀ ਟਰੈਵਲ ਏਜੰਟ ਦਾ ਕੰਮ ਨਾਲ ਜੁੜੇ ਹਨ ਅਤੇ ਉਹਨਾਂ ਦਾ ਪੈਸੇ ਦਾ ਕੋਈ ਲੈਣ ਦੇਣ ਸੀ।ਉਥੇ ਹੀ ਪੁਲਿਸ ਦਾ ਕਹਿਣਾ ਹੈ ਕਿ ਅੱਗੇ ਹੋਰ ਵੀ ਰਿਮਾਂਡ ਲੈਕੇ ਪੁਛਗਿੱਛ ਕੀਤੀ ਜਾਵੇਗੀ।



