100 ਸਾਲਾ ਬੱਚਨ ਸਿੰਘ ਨੂੰ ਕੱਢਿਆ ਸੁਰੱਖਿਅਤ
ਸੁਲਤਾਨਪੁਰ ਲੋਧੀ , 28 ਅਗਸਤ
ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚੋਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢੇ ਜਾਣ ਵਾਲਿਆਂ ਵਿੱਚ 100 ਸਾਲਾ ਬਚਨ ਸਿੰਘ ਵੀ ਸ਼ਾਮਲ ਹੈ ।
ਬਿਆਸ ਦਰਿਆ ਵਿੱਚ ਪਾਣੀ ਵਧਣ ਕਾਰਨ ਤੜਕਸਾਰ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਵੱਲੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਆਉਣ ਦੀ ਅਪੀਲ ਪਿੱਛੋਂ ਲੋਕਾਂ ਵੱਲੋਂ ਤੇਜ਼ੀ ਨਾਲ ਪ੍ਰਸ਼ਾਸਨ ਵੱਲੋਂ ਜਾਰੀ ਹੈਲਪਲਾਇਨਾਂ ਉੇਪਰ ਮਦਦ ਲਈ ਸੰਪਰਕ ਕੀਤਾ ਗਿਆ ।
ਬਚਨ ਸਿੰਘ ਦੇ ਪਰਿਵਾਰ ਵੱਲੋਂ ਸੰਪਰਕ ਕੀਤੇ ਜਾਣ ਮਗਰੋਂ ਐਸ ਜੀ ਆਰ ਐਫ ਦੀ ਟੀਮ ਵੱਲੋਂ ਉਨ੍ਹਾਂ ਨੂੰ ਬਾਹਰ ਲਿਆਂਦਾ ਗਿਆ ।
ਡਿਪਟੀ ਕਮਿਸ਼ਨਰ ਨੇ ਬਚਨ ਸਿੰਘ ਨਾਲ ਗੱਲਬਾਤ ਕਰਕੇ ਉਨ੍ਹਾਂ ਦਾ ਹਾਲ ਚਾਲ ਜਾਣਿਆ । ਉਨ੍ਹਾਂ ਬਜ਼ੁਰਗ ਬਚਨ ਸਿੰਘ ਲਈ ਲੋੜ ਅਨੁਸਾਰ ਮੈਡੀਕਲ ਚੈੱਕਅਪ ਤੇ ਰਾਸ਼ਨ ਆਦਿ ਪ੍ਰਦਾਨ ਕਰਨ ਲਈ ਅਧਿਕਾਰੀਆਂ ਨੂੰ ਹੁਕਮ ਦਿੱਤੇ ।

CATEGORIES ਪੰਜਾਬ
TAGS punjab news


