ਪੰਜਾਬ ਚ 17 ਤੇ 21 ਦੀ ਛੁੱਟੀ, ਫਾਜ਼ਿਲਕਾ ਵਿੱਚ 19 ਅਪ੍ਰੈਲ ਦੀ ਵੀ ਰਹੇਗੀ ਸਰਕਾਰੀ ਛੁੱਟੀ

ਪੰਜਾਬ ਵਿਚ 17 ਅਪ੍ਰੈਲ 2024 ਦਿਨ ਬੁੱਧਵਾਰ ਤੇ 21 ਅਪ੍ਰੈਲ ਨੂੰ ਸਰਕਾਰੀ ਛੁੱਟੀ ਹੋਵੇਗੀ। ਇਹ ਦੋਨੇ ਦਿਨ ਸੂਬੇ ਭਰ ਦੇ ਸਕੂਲ, ਕਾਲਜ, ਵਿਦਿਅਕ ਅਤੇ ਹੋਰ ਅਦਾਰਿਆਂ ਵਿਚ ਛੁੱਟੀ ਰਹੇਗੀ। ਇਸ ਤੋਂ ਇਲਾਵਾ ਜੇਕਰ ਫਾਜਿਲਕਾ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਫਾਜ਼ਲਕਾ ਜ਼ਿਲ੍ਹੇ ਵਿੱਚ 19 ਅਪ੍ਰੈਲ ਨੂੰ ਜਿਲ੍ਹਾ ਪ੍ਰਸ਼ਾਸਨ ਵੱਲੋਂ ਛੁੱਟੀ ਦਾ ਐਲਾਨ ਕੀਤਾ ਹੋਇਆ ਹੈ ਕਿਉਂਕਿ ਇਸ ਦਿਨ ਰਾਜਸਥਾਨ ਵਿੱਚ ਲੋਕ ਸਭਾ ਚੋਣਾਂ ਦੌਰਾਨ ਵੋਟਾਂ ਪੈਣਗੀਆਂ। ਇਸੇ ਲਈ ਇਸ ਦਿਨ ਛੁੱਟੀ ਫਾਜ਼ਲਕਾ ਜ਼ਿਲ੍ਹੇ ਵਿੱਚ ਰਹੇਗੀ।

17 ਅਪ੍ਰੈਲ 2024 ਨੂੰ ਰਾਮ ਨੌਮੀ ਹੈ। ਇਸ ਦਿਨ ਸਰਕਾਰ ਨੇ ਛੁੱਟੀ ਦਾ ਐਲਾਨ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਸਰਕਾਰੀ ਕਲੰਡਰ ਮੁਤਾਬਕ 21 ਅਪ੍ਰੈਲ ਨੂੰ ਮਹਾਵੀਰ ਜੈਯੰਤੀ ਕਾਰਨ ਸਰਕਾਰ ਛੁੱਟੀ ਹੈ, ਪਰ ਇਹ ਛੁੱਟੀ ਐਤਵਾਰ ਨੂੰ ਆ ਰਹੀ ਹੈ। ਫ਼ਾਜ਼ਿਲਕਾ ਜ਼ਿਲ੍ਹੇ ਵਾਲਿਆਂ ਨੂੰ 17 19 ਤੇ 21 ਅਪ੍ਰੈਲ ਨੂੰ ਛੁੱਟੀ ਰਹੇਗੀ।

CATEGORIES
Share This

COMMENTS

Wordpress (0)
Disqus (0 )
Translate