ਰਾਤ ਨੂੰ ਕਾਂਗਰਸ ਵਿੱਚ ਸੁੱਤਾ ਸਵੇਰੇ ਭਾਜਪਾ ਚ ਸ਼ਾਮਿਲ ਹੋਇਆ ਬਾਕਸਰ ਵਜਿੰਦਰ ਸਿੰਘ
ਖੁਦ ਕਿਹਾ ਕਿ ਰਾਤੋ ਰਾਤ ਬਦਲ ਗਿਆ ਮਨ
ਭਾਰਤੀ ਬਾਕਸਰ ਵਜਿੰਦਰ ਸਿੰਘ ਕਾਂਗਰਸ ਛੱਡ ਭਾਜਪਾ ਵਿੱਚ ਸ਼ਾਮਿਲ ਹੋ ਗਏ। ਉਹਨਾਂ ਦੇ ਭਾਜਪਾ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਵੱਖ-ਵੱਖ ਤਰ੍ਹਾਂ ਦੀਆਂ ਕਿਆਸ ਅਰਾਈਆਂ ਜੋਰ ਫੜ ਰਹੀਆਂ ਹਨ।
ਵਜਿੰਦਰ ਸਿੰਘ ਦੀ ਗੱਲ ਕਰੀਏ ਤਾਂ ਉਹ ਭਾਜਪਾ ਖਿਲਾਫ ਬੋਲਣ ਵਾਲੇ ਕਾਂਗਰਸੀ ਲੀਡਰਾਂ ਵਿੱਚੋਂ ਚੁਣਵੇਂ ਲੀਡਰ ਸਨ। ਉਨਾਂ ਦੇ 90 ਫੀਸਦੀ ਟਵੀਟ ਭਾਜਪਾ ਨੂੰ ਨਿੰਦਣ ਵਾਲੇ ਹੁੰਦੇ ਸਨ। ਪਰ ਅਚਾਨਕ ਅਜਿਹਾ ਕੀ ਵਾਪਰਿਆ ਕਿ ਵਜਿੰਦਰ ਸਿੰਘ ਭਾਜਪਾ ਵਿੱਚ ਹੀ ਸ਼ਾਮਿਲ ਹੋ ਗਏ ਤੇ ਉਹ ਹੁਣ ਭਾਜਪਾ ਤੇ ਨਰਿੰਦਰ ਮੋਦੀ ਦੇ ਗੁਣ ਗਾਣ ਕਰ ਰਹੇ ਹਨ।
ਕੁਝ ਦਿਨ ਪਹਿਲਾਂ ਉਹਨਾਂ ਨੇ ਇੱਕ ਟਵੀਟ ਕੀਤਾ ਸੀ ਜਿਸ ਵਿੱਚ ਉਹਨਾਂ ਕਿਹਾ ਸੀ ਕਿ
“ਚੁਣੇ ਚੁਨਾਏ ਵਿਕ ਜਾਂਦੇ ਨੇ 25 50 ਮੇਂ
ਤੇ ਚੁਣਨ ਵਾਲੇ ਰਹਿ ਜਾਂਦੇ ਨੇ ਪੰਜ ਕਿਲੋ ਰਾਸ਼ਨ ਤੇ”
ਇਸ ਤੋਂ ਇਲਾਵਾ ਉਹਨਾਂ ਇੱਕ ਹੋਰ ਟਵੀਟ ਵਿੱਚ ਕਿਹਾ ਸੀ ਕਿ
ਪਹਿਲਾ ਮੁਸਲਮਾਨ ਫਿਰ ਕਿਸਾਨ ਉਸ ਤੋਂ ਬਾਅਦ ਜਵਾਨ ਤੇ ਫਿਰ ਪਹਿਲਵਾਨ ਤੇ ਹੁਣ ਡਰਾਈਵਰ, ਸਬਰ ਰੱਖੋ ਅਗਲਾ ਨੰਬਰ ਤੁਹਾਡਾ ਵੀ”
ਲੋਕਾਂ ਵਿੱਚ ਚਰਚਾ ਚੱਲ ਰਹੀ ਹੈ ਕਿ ਅਗਲਾ ਨੰਬਰ ਵਜਿੰਦਰ ਸਿੰਘ ਦਾ ਖੁਦ ਦਾ ਹੀ ਭਾਜਪਾ ਵਿੱਚ ਸ਼ਾਮਿਲ ਹੋਣ ਦਾ ਲੱਗ ਗਿਆ।
ਭਾਜਪਾ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਵਜਿੰਦਰ ਸਿੰਘ ਨੇ ਗੱਲਬਾਤ ਦੌਰਾਨ ਕਿਹਾ ਕਿ ਉਹ ਰਾਤ ਨੂੰ ਰਾਹੁਲ ਗਾਂਧੀ ਦੇ ਟਵੀਟ ਨੂੰ ਰੀਟਵੀਟ ਕਰਕੇ ਸੁੱਤੇ ਸਨ ਤੇ ਸਵੇਰੇ ਜਦੋਂ ਉੱਠੇ ਤਾਂ ਉਹਨਾਂ ਨੂੰ ਲੱਗਿਆ ਕਿ ਉਹ ਗਲਤ ਕਰ ਰਹੇ ਹਨ। ਉਹ ਸਹੀ ਪਲੇਟਫਾਰਮ ਤੇ ਨਹੀਂ ਹਨ ਇਸ ਲਈ ਉਸ ਨੇ ਭਾਜਪਾ ਵਿੱਚ ਸ਼ਾਮਿਲ ਹੋਣ ਦਾ ਮਨ ਬਣਾਇਆ ਤੇ ਉਹ ਭਾਜਪਾ ਵਿੱਚ ਸ਼ਾਮਿਲ ਹੋ ਗਏ। ਉਨਾਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਹਨਾਂ ਦੀ ਅਗਵਾਈ ਵਿੱਚ ਬਹੁਤ ਕੰਮ ਹੋ ਰਿਹਾ ਹੈ। ਜਿਸ ਤੋਂ ਪ੍ਰਭਾਵਿਤ ਹੋ ਕੇ ਉਹ ਭਾਜਪਾ ਵਿੱਚ ਸ਼ਾਮਿਲ ਹੋਏ ਹਨ।

ਉਧਰ ਹੁਣ ਲੋਕ ਇਹ ਸਵਾਲ ਕਰ ਰਹੇ ਹਨ ਕਿ ਜਿਹੜਾ ਬੰਦਾ ਰਾਤ ਨੂੰ ਕਾਂਗਰਸ ਵਿੱਚ ਸੁੱਤਾ ਸੀ ਤੇ ਸਵੇਰੇ ਉਸ ਨੂੰ ਲੱਗਿਆ ਕਿ ਕਾਂਗਰਸ ਵਾਲਾ ਪਲੇਟਫਾਰਮ ਉਸ ਲਈ ਸਹੀ ਨਹੀਂ ਹੈ ਤੇ ਸਵੇਰੇ ਉਹ ਭਾਜਪਾ ਵਿੱਚ ਸ਼ਾਮਿਲ ਵੀ ਹੋ ਜਾਂਦਾ ਹੈ। ਲੋਕ ਸੋਚ ਰਹੇ ਹਨ ਕਿ ਸੁਪਨੇ ਵਿੱਚ ਵਜਿੰਦਰ ਸਿੰਘ ਦੇ ਕੌਣ ਆਇਆ ਹੋਵੇਗਾ ਜਿਸ ਕਾਰਨ ਉਸਦਾ ਰਾਤੇ ਰਾਤ ਸੁੱਤੇ ਪਏ ਦਾ ਮਨ ਬਦਲ ਗਿਆ।
ਦੱਸਣ ਯੋਗ ਹੈ ਕਿ ਭਾਜਪਾ ਦੇ ਕਈ ਫੈਸਲਿਆਂ ਦਾ ਵਿਜਿੰਦਰ ਸਿੰਘ ਮੋਹਰੀ ਹੋ ਕੇ ਵਿਰੋਧ ਕਰਦੇ ਰਹੇ ਹਨ ਭਾਵੇਂ ਉਹ ਪਹਿਲਵਾਨਾਂ ਦਾ ਮਸਲਾ ਹੋਵੇ ਜਾਂ ਕੋਈ ਹੋਰ।




