ਬੋਰਵੇਲ ਚ ਡਿੱਗਿਆ ਬੱਚਾ, ਬਚਾਅ ਕਾਰਜ ਜੰਗੀ ਪੱਧਰ ਤੇ ਜਾਰੀ
ਆਪਣੇ ਘਰ ਕੋਲ ਖੇਡ ਰਿਹਾ ਇੱਕ ਬੱਚਾ ਅਚਾਨਕ ਬੋਰਵੈਲ ਵਿੱਚ ਡਿੱਗ ਗਿਆ। ਉਸਦੇ ਰੋਣ ਦੀ ਆਵਾਜ਼ ਸੁਣ ਕੇ ਤੁਰੰਤ ਪਰਿਵਾਰ ਮੌਕੇ ਤੇ ਪਹੁੰਚਿਆ।
ਕਰਨਾਟਕ ਦੇ ਜ਼ਿਲ੍ਹੇ ਵਿਜੇਪੁਰ ਦੇ ਲਚਿਆਣ ਪਿੰਡ ਵਿੱਚ ਦੋ ਸਾਲ ਦਾ ਬੱਚਾ ਅਚਾਨਕ ਬੋਰਵੈਲ ਵਿੱਚ ਡਿੱਗ ਗਿਆ। ਪੁਲਿਸ ਅਨੁਸਾਰ ਬੱਚਾ 16 ਫੁੱਟ ਡੂੰਘੇ ਬੋਰਵੈਲ ਚ ਡਿੱਗਿਆ ਤੇ ਬੱਚਿਆਂ ਨੂੰ ਬਚਾਉਣ ਲਈ ਸ਼ਾਮ 7 ਵਜੇ ਬਚਾਅ ਕਾਰਜ ਸ਼ੁਰੂ ਕੀਤੇ ਗਏ ਸਨ ਜੋ ਹਲੇ ਵੀ ਜਾਰੀ ਹਨ। ਬੇਸ਼ੱਕ ਬੱਚੇ ਦੀ ਆਵਾਜ਼ ਨਹੀਂ ਆ ਰਹੀ ਪਰ ਹਿਲ ਜੁਲ ਜਰੂਰ ਹੋ ਰਹੀ ਹੈ।

CATEGORIES ਪੰਜਾਬ


