ਤਰਨ ਤਾਰਨ ਦੇ ਕਿਸਾਨਾਂ ਨੇ ਫਸਲ ਮੁਕਾਬਲੇ ਵਿੱਚ ਮਾਰੀਆਂ ਮੱਲਾਂ
ਤਰਨ ਤਾਰਨ, 01 ਅਕਤੂਬਰ
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ 26 ਅਤੇ 27 ਸਤੰਬਰ ਨੂੰ ਹੋਏ ਦੋ ਦਿਨਾਂ ਕਿਸਾਨ ਮੇਲੇ ਤੇ ਫਸਲਾਂ ਦੇ ਮੁਕਾਬਲੇ ਵਿੱਚ 02 ਇਨਾਮ ਤਰਨ ਤਾਰਨ ਜ਼ਿਲ੍ਹੇ ਦੇ ਕਿਸਾਨਾਂ ਦੇ ਹਿੱਸੇ ਆਏ । ਡਾ. ਪਰਵਿੰਦਰ ਸਿੰਘ, ਇੰਚਾਰਜ, ਪੀ ਏ ਯੂ-ਫਾਰਮ ਸਲਾਹਕਾਰ ਸੇਵਾ ਕੇਂਦਰ, ਤਰਨ ਤਾਰਨ ਨੇ ਦੱਸਿਆ ਕਿ ਡਰੈਗਨ ਫਰੂਟ ਵਿੱਚ ਪਿੰਡ ਮਰਗਿੰਦਪੁਰਾ ਦੇ ਸ. ਪ੍ਰਗਟ ਸਿੰਘ ਨੇ ਪਹਿਲਾ ਅਤੇ ਅਮਰੂਦ ਵਿਚ ਪਿੰਡ ਨਾਗੋਕੇ ਦੇ ਸ. ਮੁਖਤਿਆਰ ਸਿੰਘ ਨੇ ਦੂਜਾ ਇਨਾਮ ਜਿੱਤਿਆ ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਕਿਸਾਨਾਂ ਲਈ ਇਹ ਇੱਕ ਬਹੁਤ ਮਾਣ ਵਾਲੀ ਗੱਲ ਹੈ ਅਤੇ ਹੋਰ ਕਿਸਾਨਾਂ ਨੂੰ ਵੀ ਇਨਾਂ ਜੇਤੂ ਕਿਸਾਨਾਂ ਤੋ ਪ੍ਰੇਰਣਾ ਲੈ ਕੇ ਅਗਲੇ ਆਉਣ ਵਾਲੇ ਮਾਰਚ 2026 ਦੇ ਪੀ ਏ ਯੂ ਦੇ ਕਿਸਾਨ ਮੇਲੇ ਵਿੱਚ ਕਰਵਾਏ ਜਾਂਦੇ ਫਸਲਾਂ ਦੇ ਮੁਕਾਬਲਿਆਂ ਵਿੱਚ ਵੱਧ ਚੜ ਕੇ ਭਾਗ ਲੈਣਾ ਚਾਹੀਦਾ ਹੈ, ਤਾਂ ਜੋ ਵੱਧ ਤੋਂ ਵੱਧ ਇਨਾਮ ਜ਼ਿਲ੍ਹੇ ਦੀ ਝੋਲੀ ਵਿਚ ਪੈ ਸਕਣ । ਇਸ ਦੇ ਨਾਲ ਹੀ ਪੰਜਾਬ ਨੌਜਵਾਨ ਕਿਸਾਨ ਸੰਸਥਾ ਦੇ ਸਟਾਲਾਂ ਵਿੱਚੋਂ ਫਾਰਮ ਸਲਾਹਕਾਰ ਸੇਵਾ ਕੇਂਦਰ, ਤਰਨ ਤਾਰਨ ਨੇ ਦੂਜਾ ਸਥਾਨ ਪ੍ਰਾਪਤ ਕੀਤਾ ।



