40 ਕਰੋੜ ਦੀ ਵਿਕੀ ਇਹ ਖਾਸ ਗਾਂ

ਚੰਡੀਗੜ੍ਹ 3 ਅਪ੍ਰੈਲ। ਪਸ਼ੂਆਂ ਦੀ ਹੋਈ ਨਿਲਾਮੀ ਦੌਰਾਨ ਇੱਕ ਖਾਸ ਨਸਲ ਦੀ ਗਾਂ 40 ਕਰੋੜ ਰੁਪਏ ਦੀ ਵਿਕੀ। ਤੁਹਾਨੂੰ ਹੈਰਾਨੀ ਹੋਈ ਹੋਵੇਗੀ ਕਿ ਇਨੀ ਮਹਿੰਗੀ ਕੋਈ ਗਾਂ ਕਿਵੇਂ ਵਿਕ ਸਕਦੀ ਹੈ।
ਬ੍ਰਾਜ਼ੀਲ ਵਿੱਚ ਹੋਈ ਪਸ਼ੂਆਂ ਦੀ ਨਿਲਾਮੀ ਦੌਰਾਨ ਨਿਲੋਰ ਨਸਲ ਦੀ ਗਾਂ ਦੀ ਕੀਮਤ 4.8 ਮਿਲੀਅਨ ਅਮਰੀਕੀ ਡਾਲਰ ਸੀ।
ਆਂਧਰਾ ਪ੍ਰਦੇਸ਼ ਦੇ ਜਿਲ੍ਹੇ ਨਿਲੌਰ ਦੇ ਨਾਂ ਤੇ ਇਸ ਨਸਲ ਦਾ ਨਾਮ ਇਹ ਪਿਆ। ਇਸ ਦਾ ਪਾਲਣ ਪੋਸ਼ਣ ਆਂਧਰਾ ਪ੍ਰਦੇਸ਼ ਦੇ ਇੱਕ ਕਿਸਾਨ ਦੇ ਘਰ ਹੀ ਹੋਇਆ ਸੀ। ਇਸ ਨੂੰ Viatina-19 FIV ਮਾਰਾ ਇਮੋਵਿਸ ਵਜੋਂ ਜਾਣਿਆ ਜਾਂਦਾ ਹੈ। ਇਹ ਗਾਂ, ਰੇਸ਼ਮੀ ਚਿੱਟੇ ਫਰ ਅਤੇ ਮੋਢਿਆਂ ‘ਤੇ ਇੱਕ ਵਿਲੱਖਣ ਬਲਬਸ ਹੰਪਵਾਲੀ ਭਾਰਤ ਦੀ ਹੈ।
ਬ੍ਰਾਜ਼ੀਲ ਵਿੱਚ ਇਸ ਨਸਲ ਦੀ ਬਹੁਤ ਮੰਗ ਹੈ। 1868 ਵਿੱਚ ਪਹਿਲੀ ਵਾਰ ਇਹ ਪ੍ਰਜਾਤੀ ਭਾਰਤ ਤੋਂ ਬ੍ਰਾਜ਼ੀਲ ਭੇਜੀ ਗਈ ਸੀ। 1960 ਦੇ ਦਹਾਕੇ ਵਿੱਚ ਫਿਰ ਇਸ ਜਗ੍ਹਾ ਤੇ ਇਸ ਨਸਲ ਦੀਆਂ ਗਾਵਾਂ ਭੇਜੀਆਂ ਗਈਆਂ। ਵਿਗਿਆਨਿਕਾਂ ਅਨੁਸਾਰ ਇਹ ਭਾਰਤ ਦੀ ਉਂਗੋਲ ਪਸ਼ੂਆਂ ਦੀ ਸੰਤਾਨ ਹੈ। ਜੋ ਆਪਣੀ ਤਾਕਤ ਲਈ ਜਾਣੀ ਜਾਂਦੀ ਹੈ। ਇਸ ਤੋਂ ਇਲਾਵਾ ਇਸ ਦੀ ਇਹ ਵੀ ਖਾਸੀਅਤ ਹੈ ਕਿ ਮੌਸਮ ਅਨੁਸਾਰ ਆਪਣੇ ਆਪ ਨੂੰ ਢਾਲ ਲੈਂਦੀ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਬ੍ਰਾਜ਼ੀਲ ਵਿੱਚ 80 ਫੀਸਦੀ ਗਾਵਾਂ ਨਿਲੌਰ ਹਨ।

CATEGORIES
Share This

COMMENTS

Wordpress (0)
Disqus (0 )
Translate