ਕਰੰਟ ਲੱਗਣ ਕਾਰਨ ਇੱਕ ਬੱਚੀ ਦੀ,ਇੱਕ ਗੰਭੀਰ ਜ਼ਖ਼ਮੀ

ਚੰਡੀਗੜ 29 ਅਕਤੂਬਰ।ਜ਼ਿਲ੍ਹਾ ਕਪੂਰਥਲਾ ਦੇ ਪਿੰਡ ਧਾਲੀਵਾਲ ਦੋਨਾ ਵਿਖੇ ਦੋ ਬੱਚੀਆਂ ਨੂੰ ਬਿਜਲੀ ਦੀਆਂ ਤਾਰਾਂ ਨਾਲ ਕਰੰਟ ਲੱਗਣ ਕਾਰਨ ਇੱਕ ਬੱਚੀ ਦੀ ਮੌ.ਤ ਹੋ ਗਈ, ਜਦਕਿ ਇੱਕ ਗੰਭੀਰ ਹਾਲਤ ਵਿਚ ਜ਼ਖ਼ਮੀ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਧਾਲੀਵਾਲ ਦੋਨਾ ਵਿਖੇ ਛੱਤ ‘ਤੇ ਬੱਚੀਆਂ ਖੇਡ ਰਹੀਆਂ ਸਨ ਕਿ ਛੱਤ ਤੋਂ ਲੰਘਦੀਆਂ ਬਿਜਲੀ ਦੀਆਂ ਵੱਡੀਆਂ ਤਾਰਾਂ ਦੀ ਚਪੇਟ ਵਿਚ ਆ ਗਈਆਂ, ਜਿਸ ਕਾਰਨ ਰਾਜਦੀਪ ਕੌਰ ਤੇ ਕੋਮਲਪ੍ਰੀਤ ਕੌਰ ਦੋਵੇਂ ਗੰਭੀਰ ਜ਼ਖ਼ਮੀ ਹੋ ਗਈਆਂ। ਪਰਿਵਾਰਿਕ ਮੈਂਬਰਾਂ ਵਲੋਂ ਦੋਵਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ, ਜਿਥੇ ਕਿ ਡਾਕਟਰ ਨੇ ਰਾਜਦੀਪ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਉਪਰੰਤ ਪਿੰਡ ਵਿਚ ਦੁੱਖ ਦੀ ਲਹਿਰ ਦੌੜ ਗਈ ਹੈ।

CATEGORIES
Share This

COMMENTS

Wordpress (0)
Disqus (0 )
Translate