ਪੰਜਾਬ ਤੋਂ ਤਖਤ ਸ਼੍ਰੀ ਹਜ਼ੂਰ ਸਾਹਿਬ ਜਾਣਾ ਹੋਇਆ ਸੌਖਾ

ਪੰਜਾਬ ਤੋਂ ਤਖ਼ਤ ਸ੍ਰੀ ਹਜੂਰ ਸਾਹਿਬ ਜਾਣਾ ਅੱਜ ਤੋਂ ਸੌਖਾ ਹੋ ਗਿਆ ਹੈ। ਕਿਉਂਕਿ ਅੱਜ ਤੋਂ ਸਿੱਧੀਆਂ ਫਲਾਈਟਾਂ ਸ਼ੁਰੂ ਹੋ ਚੁੱਕੀਆਂ ਹਨ। ਪਹਿਲਾਂ ਜਿੱਥੇ ਪੰਜਾਬ ਤੋਂ ਰੇਲ ਗੱਡੀ ਰਾਹੀ ਸ਼੍ਰੀ ਹਜੂਰ ਸਾਹਿਬ ਜਾਣ ਤੇ ਕਾਫੀ ਸਮਾਂ ਲੱਗਦਾ ਸੀ ਪਰ ਹੁਣ ਤੁਸੀਂ ਜੇਕਰ ਹਜੂਰ ਸਾਹਿਬ ਜਾਣਾ ਚਾਹੁੰਦੇ ਹੋ ਤਾਂ ਸਾਢੇ ਤਿੰਨ ਘੰਟਿਆਂ ਵਿੱਚ ਪੰਜਾਬ ਤੋਂ ਸਿੱਧਾ ਹਜੂਰ ਸਾਹਿਬ ਨਦੇੜ ਵਿਖੇ ਪਹੁੰਚ ਸਕਦੇ ਹੋ।ਆਦਮਪੁਰ ਹਵਾਈ ਅੱਡੇ ਤੋਂ ਸਿੱਧੀਆਂ ਉਡਾਣਾ ਅੱਜ ਤੋਂ ਸ਼ੁਰੂ ਹੋ ਚੁੱਕੀਆਂ ਹਨ ਤੇ ਇਨਾ ਫਲਾਈਟਾਂ ਰਾਹੀਂ ਤੁਸੀਂ ਤਿੰਨ ਘੰਟੇ 25 ਮਿੰਟ ਦੇ ਵਿੱਚ ਸ਼੍ਰੀ ਹਜੂਰ ਸਾਹਿਬ ਨੰਦੇੜ ਵਿਖੇ ਪਹੁੰਚ ਕੇ ਨਤਮਸਤਕ ਹੋ ਸਕਦੇ ਹੋ। ਸੰਗਤਾਂ ਨੂੰ ਇਹਨਾਂ ਉਡਾਣਾਂ ਦਾ ਵੱਡਾ ਲਾਭ ਮਿਲ ਸਕਦਾ ਹੈ। ਤੁਹਾਨੂੰ ਦੱਸ ਦਈਏ ਕਿ ਪਹਿਲਾਂ ਇਥੋਂ ਉਡਾਨਾਂ ਹਜੂਰ ਸਾਹਿਬ ਲਈ ਜਾਂਦੀਆਂ ਸਨ ਪਰ ਉਹ ਬੰਦ ਹੋ ਗਈਆਂ ਸਨ ਤੇ ਅੱਜ ਤੋਂ ਮੁੜ ਉਡਾਣਾ ਸ਼ੁਰੂ ਹੋਣ ਨਾਲ ਸਿੱਖ ਸੰਗਤ ਵਿੱਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ। ਜੇਕਰ ਤੁਸੀਂ ਵੀ ਸ਼੍ਰੀ ਹਜੂਰ ਸਾਹਿਬ ਨੰਦੇੜ ਵਿਖੇ ਜਾਣਾ ਚਾਹੁੰਦੇ ਹੋ ਤਾਂ ਹਵਾਈ ਉਡਾਨਾ ਰਾਹੀਂ ਜਾ ਸਕਦੇ ਹੋ।

CATEGORIES
Share This

COMMENTS

Wordpress (0)
Disqus (0 )
Translate