ਇੱਕ ਸਾਲ ਪੁਰਾਣੇ ਕਤਲ ਦੀ ਗੁੱਥੀ ਸੁਲਝਾਈ ਪੁਲਿਸ ਨੇ, ਦੋਸਤ ਨੇ ਹੀ ਮਾਰਿਆ ਸੀ ਨੌਜਵਾਨ

ਸ੍ਰੀ ਮੁਕਤਸਰ ਸਾਹਿਬ(ਜਗਜੀਤ ਸਿੰਘ ਧਾਲੀਵਾਲ) ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਵੱਲੋਂ ਇੱਕ ਸਾਲ ਪੁਰਾਣੇ ਕਤਲ ਦੇ ਮਾਮਲੇ ਨੂੰ ਸੁਲਝਾ ਲਿਆ ਗਿਆ। ਜਿਸ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇੱਕ ਦੋਸਤ ਨੇ ਹੀ ਆਪਣੇ ਦੋਸਤ ਨੂੰ ਮਮੂਲੀ ਝਗੜੇ ਦੀ ਰੰਜਿਸ਼ ਕਾਰਨ ਮਾਰ ਕੇ ਸੁੱਟ ਦਿੱਤਾ ਸੀ। ਪੁਲਿਸ ਵੱਲੋਂ ਉਦੋਂ ਤੋਂ ਹੀ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਅੱਜ ਪੁਲਿਸ ਵੱਲੋਂ ਉਕਤ ਕਥਿਤ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ ਹੈ। ਇੰਸਪੈਕਟਰ ਜਸਵੀਰ ਸਿੰਘ ਮੁੱਖ ਅਫਸਰ ਥਾਣਾ ਲੱਖੇਵਾਲੀ ਅਤੇ ਐੱਸ.ਆਈ ਕੁਲਬੀਰ ਚੰਦ ਇੰਚਾਰਜ ਸੀ.ਆਈ.ਏ ਮਲੋਟ ਵੱਲੋਂ ਇੱਕ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ ਇੱਕ ਦੋਸ਼ੀ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਜਾਣਕਾਰੀ ਅਨੁਸਾਰ ਮਿਤੀ 02/05/2023 ਨੂੰ ਮੰਡੀ ਲੱਖੇਵਾਲੀ ਦੇ ਗੁਦਾਮਾਂ ਦੇ ਨਜਦੀਕ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ, ਜਿਸ ਦੀ ਸ਼ਨਾਖਤ ਦਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਚੱਕ ਖੇੜੇਵਾਲਾ (ਜੈਮਲਵਾਲਾ) ਜ਼ਿਲਾ ਫ਼ਾਜ਼ਿਲਕਾ ਵਜੋਂ ਹੋਈ, ਮ੍ਰਿਤਕ ਦਵਿੰਦਰ ਸਿੰਘ ਦੀ ਪਤਨੀ ਸਰਬਜੀਤ ਕੌਰ ਦੇ ਬਿਆਨਾਂ ਤੇ ਪੁਲਿਸ ਵੱਲੋਂ 174 ਸੀ.ਆਰ.ਪੀ.ਸੀ ਦੇ ਤਹਿਤ ਥਾਣਾ ਲੱਖੇਵਾਲੀ ਵਿਖੇ ਕਾਰਵਾਈ ਕੀਤੀ ਗਈ, ਮ੍ਰਿਤਕ ਦਵਿੰਦਰ ਸਿੰਘ ਦੀ ਪੋਸਟਮਾਰਟਮ ਰਿਪੋਰਟ ਤੇ ਉਸ ਦੀ ਮੌਤ ਗਲਾ ਘੁੱਟ ਕੇ ਹੋਣੀ ਪਾਈ ਗਈ ਜਿਸ ਤੇ ਪੁਲਿਸ ਵੱਲੋਂ ਤਫਤੀਸ਼ ਸ਼ੁਰੂ ਕੀਤੀ ਗਈ, ਦੁਰਾਨੇ ਤਫਤੀਸ਼ ਪੁਲਿਸ ਵੱਲੋਂ ਦੋਸ਼ੀ ਅਨਮੋਲ ਸਿੰਘ ਉਰਫ ਜੁਗਨੂ ਪੁੱਤਰ ਚੁੰਘਾ ਸਿੰਘ ਵਾਸੀ ਲੱਖੇਵਾਲੀ ਨੂੰ ਕਾਬੂ ਕੀਤਾ ਗਿਆ ਜਿਸ ਨੇ ਮੁੱਢਲੀ ਪੁੱਛਗਿਛ ਦੌਰਾਨ ਮੰਨਿਆ ਕਿ ਕਤਲ ਉਸ ਨੇ ਕੀਤਾ ਹੈ ਅਤੇ ਵਜਹਾ ਰੰਜਿਸ਼ ਦੱਸਿਆ ਕਿ ਦੋਸ਼ੀ ਅਨਮੋਲ, ਮ੍ਰਿਤਕ ਦਵਿੰਦਰ ਦਾ ਦੋਸਤ ਸੀ ਜੋ ਕਿ ਉਹ ਨਸ਼ੇ ਕਰਨ ਦੇ ਆਦੀ ਸਨ ਨਸ਼ੇ ਕਰਨ ਦੌਰਾਨ ਦੋਸ਼ੀ ਅਨਮੋਲ ਅਤੇ ਮ੍ਰਿਤਕ ਦਵਿੰਦਰ ਦਾ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਜਿਸ ਤੇ ਗੁੱਸੇ ਵਿੱਚ ਆ ਕੇ ਦੋਸ਼ੀ ਅਨਮੋਲ ਨੇ ਮ੍ਰਿਤਕ ਦਵਿੰਦਰ ਦਾ ਗਲਾ ਘੁੱਟ ਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ, ਜਿਸ ਤੇ ਪੁਲਿਸ ਵੱਲੋਂ ਮੁਕਦਮਾ ਨੰਬਰ 15 ਮਿਤੀ 28.03.2024 ਅ/ਧ 302 ਹਿੰ:ਦੰ ਤਹਿਤ ਥਾਣਾ ਲੱਖੇਵਾਲੀ ਵਿਖੇ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਗਈ ।

CATEGORIES
Share This

COMMENTS

Wordpress (0)
Disqus (0 )
Translate