ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੰਗਰ ਖੇੜਾ ਦੇ ਕੁੱਲ 5 ਵਲੰਟੀਅਰ ਚੇਨਈ ਅਤੇ ਪੁਡੂਚੇਰੀ ਲਈ ਰਵਾਨਾ

ਅਬੋਹਰ, ਦਾ ਪੋਸਟਮੇਲ
ਮਨਿਸਟਰੀ ਆਫ ਯੂਥ ਅਫੇਅਰ ਅਤੇ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੰਗਰ ਖੇੜਾ ਦੇ ਕੁੱਲ 5 ਵਲੰਟੀਅਰ ਚੇਨਈ ਅਤੇ ਪੁਡੂਚੇਰੀ ਵਿਖੇ ਲੱਗ ਰਹੇ ਇੰਟਰ-ਸਟੇਟ ਐਨ.ਐਸ.ਐਸ ਕੈਂਪ ਲਈ ਰਵਾਨਾ ਹੋਏ। ਪ੍ਰਿੰਸੀਪਲ ਸ ਸਤੀਸ਼ ਕੁਮਾਰ ਜੀ ਦੀ ਯੋਗ ਅਗਵਾਈ ਹੇਠ ਪ੍ਰੋਗਰਾਮ ਅਫ਼ਸਰ ਸ੍ਰੀ ਨਵਦੀਪ ਇੰਦਰ ਸਿੰਘ ਦੁਆਰਾ ਮਿਤੀ 01/12/2022 ਤੋਂ 10/12/2022 ਤੱਕ ਵਿਦਿਆਰਥੀਆਂ ਨੂੰ ਇਸ ਸਟੇਟ ਕੈਂਪ ਲਈ ਭੇਜਿਆ ਜਾ ਰਿਹਾ ਹੈ। ਪ੍ਰਿੰਸੀਪਲ ਸ਼੍ਰੀ ਸਤੀਸ਼ ਕੁਮਾਰ ਜੀ ਦੁਆਰਾ ਵਿਦਿਆਰਥੀਆਂ ਨੂੰ ਇਸ ਕੈਂਪ ਲਈ ਸ਼ੁਭ ਕਾਮਨਾਵਾਂ ਦਿੱਤੀਆਂ।
CATEGORIES ਮਾਲਵਾ


