ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਅਤੇ ਰਾਜਸਥਾਨ ਪੁਲਿਸ ਦੇ ਸੀਨੀਅਰ ਅਫਸਰਾਂ ਨੇ ਕੀਤੀ ਮੀਟਿੰਗ
ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ
ਸ੍ਰੀ ਮੁਕਤਸਰ ਸਾਹਿਬ (ਜਗਜੀਤ ਸਿੰਘ ਧਾਲੀਵਾਲ) ਮਾਨਯੋਗ ਚੋਣ ਕਮਿਸ਼ਨ ਅਤੇ ਸ੍ਰੀ ਗੋਰਵ ਯਾਦਵ ਆਈ.ਪੀ.ਐਸ ਡੀ.ਜੀ.ਪੀ ਪੰਜਾਬ ਦੀਆਂ ਹਦਾਇਤਾਂ ਤਹਿਤ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਪੰਜਾਬ ਸੂਬੇ ਵਿੱਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਜਿਸ ਦੇ ਚਲਦਿਆਂ ਅੱਜ ਪੰਜਾਬ ਦੇ ਨਾਲ ਲੱਗਦੇ ਰਾਜਸਥਾਨ ਦੇ ਸਰਹੱਦੀ ਜਿਲਿਆਂ ਦੇ ਸੀਨੀਅਰ ਅਫਸਰਾਂ ਵੱਲੋਂ ਮੀਟਿੰਗ ਕੀਤੀ ਗਈ। ਇਹ ਮੀਟਿੰਗ ਪੁਲਿਸ ਲਾਈਨ ਸ੍ਰੀ ਗੰਗਾਨਗਰ ਮੀਟਿੰਗ ਹਾਲ ਵਿੱਚ ਵਿੱਚ ਹੋਈ, ਇਸ ਮੀਟਿੰਗ ਵਿੱਚ ਪੰਜਾਬ ਪੁਲਿਸ ਤੋਂ ਸ੍ਰੀ ਗੁਰਸ਼ਰਨ ਸਿੰਘ ਸੰਧੂ ਆਈ.ਪੀ.ਐਸ ਆਈ.ਜੀ ਫਰੀਦਕੋਟ ਰੇਂਜ ਫਰੀਦਕੋਟ, ਰਣਜੀਤ ਸਿੰਘ ਢਿੱਲੋ ਆਈ.ਪੀ.ਐਸ ਡੀ.ਆਈ.ਜੀ ਫਿਰੋਜ਼ਪੁਰ, ਸ੍ਰੀ ਭਾਗੀਰਥ ਸਿੰਘ ਮੀਨਾ ਆਈ.ਪੀ.ਐਸ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ, ਡਾ ਪ੍ਰਾਗਿਆ ਜੈਨ ਆਈ.ਪੀ.ਐਸ ਐਸ.ਐਸ.ਪੀ ਫਾਜ਼ਿਲਕਾ, ਸ੍ਰੀ ਫਤਿਹ ਸਿੰਘ ਬਰਾੜ ਡੀ.ਐਸ.ਪੀ (ਲੰਬੀ), ਅਕਸਾਈਜ ਵਿਭਾਗ ਦੇ ਆਫਸਰ ਮੌਜੂਦ ਸਨ ਅਤੇ ਰਾਜਸਥਾਨ ਪੁਲਿਸ ਦੇ ਸ਼੍ਰੀ ਓਮ ਪ੍ਰਕਾਸ਼ ਆਈ.ਜੀ ਬੀਕਾਨੇਰ, ਸ੍ਰੀ ਵਿਜੇ ਕੁਮਾਰ ਡੀ.ਆਈ.ਜੀ ਬੀ.ਐਸ.ਐਫ ਅਬੋਹਰ, ਰੀਨਾ ਡੀਓ ਸ੍ਰੀ ਗੰਗਾ ਨਗਰ, ਵਿਨੇ ਕੁਮਾਰ ਆਈ.ਪੀ.ਐਸ, ਸ੍ਰੀ ਗੋਰਵ ਯਾਦਵ ਐਸ.ਪੀ ਗੰਗਾਨਗਰ, ਸ੍ਰੀ ਵਿਕਾਸ ਐਸ.ਪੀ ਹਨੁਮਾਨਗੜ੍ਹ ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ। ਇਸ ਮੌਕੇ ਸ੍ਰੀ ਗੁਰਸ਼ਰਨ ਸਿੰਘ ਸੰਧੂ ਆਈ.ਜੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਨਾਕਿਆਂ ਤੇ ਹੋ ਰਹੀ ਗੈਰਕਾਨੂੰਨੀ ਸਮਗਲਿੰਗ ਨੂੰ ਪੂਰਾ ਧਿਆਨ ਵਿੱਚ ਰੱਖਿਆ ਜਾਵੇ। ਜੇਕਰ ਕੋਈ ਰਾਜਸਥਾਨ ਵਿੱਚ ਜਾਂ ਪੰਜਾਬ ਦੇ ਸਰਹੱਦਾਂ ਤੇ ਕ੍ਰਿਮੀਨਲ ਅਤੇ ਸਮਗਲਰ ਵਿਅਕਤੀ ਹਨ, ਜਿਨਾਂ ਤੇ ਪਹਿਲਾਂ ਨਸ਼ਿਆਂ ਦੇ ਕਾਫੀ ਮੁਕਦਮੇ ਦਰਜ ਨੇ ਉਹਨਾਂ ਹਾਂਜੀ ਦੀ ਗਤੀਵਿਧੀਆਂ ਦਾ ਪੂਰਾ ਧਿਆਨ ਰੱਖਿਆ ਜਾਵੇ । ਉਹਨਾਂ ਕਿਹਾ ਕਿ ਪੁਲਿਸ ਪੰਜਾਬ ਵਿੱਚ ਮਾਨਯੋਗ ਅਦਾਲਤ ਵਿੱਚੋਂ ਪੀ.ਓ ਹੋਏ ਵਿਅਕਤੀ ਜੋ ਰਾਜਸਥਾਨ ਦੇ ਰਿਹਾਇਸ਼ੀ ਹਨ ਛੇਤੀ ਤੋਂ ਛੇਤੀ ਪੰਜਾਬ ਪੁਲਿਸ ਅਤੇ ਰਾਜਸਥਾਨ ਪੁਲਿਸ ਵੱਲੋਂ ਇਕੱਠੇ ਜੁਆਇੰਟ ਹੋ ਕੇ ਉਹਨਾਂ ਪੀ.ਓ ਨੂੰ ਕਾਬੂ ਕਰਨਾ ਬਹੁਤ ਜਰੂਰੀ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਨਾਲ ਲੱਗਦੇ ਰਾਜਸਥਾਨ ਦੀਆਂ ਸਰਹੱਦਾਂ ਤੇ ਪੂਰੀ ਤਰ੍ਹਾਂ ਵਹੀਕਲਾਂ ਨੂੰ ਚੈੱਕ ਕੀਤਾ ਜਾਵੇ। ਉਹਨਾਂ ਅਕਸਾਈਜ਼ ਮੁਲਾਜ਼ਮਾਂ ਨੂੰ ਕਿਹਾ ਕਿ ਤੁਸੀਂ ਹਮੇਸ਼ਾ ਪੰਜਾਬ ਪੁਲਿਸ ਅਤੇ ਰਾਜਸਥਾਨ ਪੁਲਿਸ ਦੇ ਸਾਥ ਨੂੰ ਨਾਲ ਲੈ ਕੇ ਹੀ ਸਰਚ ਕੀਤਾ ਜਾਵੇ।
ਇਸ ਮੌਕੇ ਸ੍ਰੀ ਭਾਗੀਰਥ ਸਿੰਘ ਮੀਨਾ ਆਈ.ਪੀ.ਐਸ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਜਿਲਾ ਸ਼੍ਰੀ ਮੁਕਤਸਰ ਸਾਹਿਬ ਦੇ ਨਾਲ ਰਾਜਸਥਾਨ ਦੀਆਂ ਕੁੱਲ ਛੇ ਰਸਤੇ ਲੱਗਦੇ ਹਨ ਜਿਨਾਂ ਤੇ ਪੁਲਿਸ ਵੱਲੋਂ ਪੂਰੀ ਤਰਾਂ ਸਖਤੀ ਨਾਲ ਨਾਕਾਬੰਦੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਜਦੋਂ ਵੀ ਕੋਈ ਸ਼ੱਕੀ ਵਿਅਕਤੀ ਪੰਜਾਬ ਵਿੱਚ ਜਾਂ ਰਾਜਸਥਾਨ ਵਿੱਚ ਐਂਟਰ ਕਰਦਾ ਹੈ ਤਾਂ ਇਸ ਦੀ ਸੂਚਨਾ ਇੱਕ ਦੂਸਰੇ ਨੂੰ ਨਾਕਿਆ ਤੇ ਦਿੱਤੀ ਜਾਵੇ। ਉਹਨਾਂ ਕਿਹਾ ਕਿ ਜਦੋਂ ਵੀ ਕੋਈ ਵੀ ਸਰਹੱਦਾਂ ਤੇ ਆਪਰੇਸ਼ਨ ਚੱਲਦਾ ਹੈ ਉਸ ਵਿੱਚ ਪੰਜਾਬ ਪੁਲਿਸ ਅਤੇ ਰਾਜਸਥਾਨ ਪੁਲਿਸ ਸਾਂਝੇ ਤੌਰ ਤੇ ਸਰਚ ਕਰੇ। ਉਹਨਾਂ ਕਿਹਾ ਕਿ ਜੇਲਾਂ ਵਿੱਚੋਂ ਹੁਣੇ ਬਾਹਰ ਆਏ ਮੁਜਰਮਾਂ ਦਾ ਧਿਆਨ ਰੱਖਿਆ ਜਾਵੇ ਤਾਂ ਜੋ ਉਹ ਕਿਸੇ ਵੀ ਸਮਾਜ ਵਿਰੋਧੀ ਗਤੀਵਿਧੀ ਨੂੰ ਇਨਜਾਮ ਨਾ ਦੇ ਸਕਣ।
ਉਹਨਾਂ ਕਿਹਾ ਕਿ ਪੰਜਾਬ ਪੁਲਿਸ ਅਤੇ ਰਾਜਸਥਾਨ ਪੁਲਿਸ ਰਲ ਕੇ ਲੋਕ ਸਭਾ ਚੋਣਾਂ ਦੇ ਸਬੰਧ ਵਿੱਚ ਸਾਂਝੇ ਤੌਰ ਤੇ ਆਪਰੇਸ਼ਨ ਕਰਨਗੀਆਂ ਅਤੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ।



