ਹੋ ਗਿਆ ਫੈਸਲਾ ਹੁਣ ਨਹੀਂ ਹੋਵੇਗਾ ਅਕਾਲੀ ਭਾਜਪਾ ਗੱਠਜੋੜ
2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਅਕਾਲੀ ਭਾਜਪਾ ਗੱਠਜੋੜ ਸਬੰਧੀ ਵੱਡੀ ਅਪਡੇਟ ਸਾਹਮਣੇ ਆਈ ਹੈ। ਜਿਹਦੇ ਵਿੱਚ ਇਹ ਫੈਸਲਾ ਹੋ ਚੁੱਕਿਆ ਕਿ ਅਕਾਲੀ ਭਾਜਪਾ ਗਠਜੋੜ ਹੁਣ ਨਹੀਂ ਹੋਵੇਗਾ। ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਅੱਡੋ ਅੱਡ ਚੋਣਾਂ ਲੜਨਗੇ। ਇਸ ਸਬੰਧੀ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹਨਾਂ ਕਿਹਾ ਕਿ ਪੰਜਾਬ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਹੋਏ ਕੰਮਾਂ ਦੇ ਦਮ ਤੇ ਭਾਜਪਾ ਚੋਣਾਂ ਲੜਨ ਜਾ ਰਹੀ ਹੈ। ਉਹਨਾਂ ਕਿਹਾ ਕਿ ਲੋਕਾਂ ਦੀ ਰਾਏ ਤੋਂ ਬਾਅਦ ਇਹ ਫੈਸਲਾ ਹੋਇਆ ਕਿ ਭਾਜਪਾ ਇਕੱਲਿਆਂ ਪੰਜਾਬ ਦੀਆਂ ਚੋਣਾਂ ਲੜੇ। ਉਹਨਾਂ ਕਿਹਾ ਕਿ ਅਸੀਂ ਸਾਰੀਆਂ 13 ਲੋਕ ਸਭਾ ਸੀਟਾਂ ਲਈ ਪੂਰੀ ਤਿਆਰੀ ਵਿੱਚ ਹਾਂ ਤੇ ਸਾਰੀਆਂ ਸੀਟਾਂ ਤੇ ਪੂਰੇ ਜ਼ੋਰ ਨਾਲ ਇਲੈਕਸ਼ਨ ਲੜਾਂਗੇ। ਹੁਣ ਵੇਖਣਾ ਇਹ ਹੋਵੇਗਾ ਕਿ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਕੀ ਬਣਦਾ ਹੈ ਕਿਉਂਕਿ ਅਕਾਲੀ ਭਾਜਪਾ ਗਠਜੋੜ ਜੇ ਹੁੰਦਾ ਸੀ ਤਾਂ ਉਸਦਾ ਵੱਡਾ ਫਾਇਦਾ ਉਹ ਅਕਾਲੀ ਦਲ ਤੇ ਭਾਜਪਾ ਨੂੰ ਹੋਣਾ ਸੀ। ਅਕਾਲੀ ਦਲ ਤੇ ਭਾਜਪਾ ਦੇ ਆਗੂ ਤੇ ਵਰਕਰ ਚਾਹੁੰਦੇ ਸਨ ਕਿ ਦੋਨਾਂ ਦਾ ਗਠਜੜ ਹੋਵੇ ਪਰ ਕਿਸੇ ਕਾਰਨ ਇਹ ਸਿਰੇ ਨਹੀਂ ਚੜ੍ ਸਕਿਆ ਜਿਸ ਕਾਰਨ ਹੁਣ ਇਕੱਲਿਆਂ ਇਹ ਚੋਣਾਂ ਲੜਨਗੇ। ਅਕਾਲੀ ਭਾਜਪਾ ਗੱਠਜੋੜ ਨਾ ਹੋਣ ਦਾ ਫਾਇਦਾ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।