ਕਿਸਾਨੀ ਅੰਦੋਲਨ ਦੌਰਾਨ ਦੋ ਹੋਰ ਕਿਸਾਨਾਂ ਦੀ ਬਾਰਡਰ ਤੇ ਹੋਈ ਮੌਤ
ਹਰਿਆਣਾ ਦੀ ਸਰਹੱਦ ਸ਼ੰਭੂ ਉਤੇ ਕਿਸਾਨੀ ਮਸਲਿਆਂ ਨੂੰ ਲੈ ਕੇ ਧਰਨਾ ਲਗਾਤਾਰ ਜਾਰੀ ਹੈ। ਸ਼ੰਬੂ ਤੇ ਖਨੌਰੀ ਬਾਰਡਰ ਉੱਪਰ ਹੁਣ ਤੱਕ ਸੱਤ ਤੋਂ ਵੱਧ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ। ਅੱਜ ਫੇਰ ਦੋ ਕਿਸਾਨਾਂ ਦੀ ਸ਼ੰਭੂ ਬਾਰਡਰ ਤੇ ਮੌਤ ਹੋ ਗਈ।ਜਿਸ ਦੀ ਪਹਿਚਾਣ ਬਿਸ਼ਨ ਸਿੰਘ ਵਾਸੀ ਖੰਡੂਰ ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਹੈ। ਇਸੇ ਤਰ੍ਹਾਂ ਕਿਸਾਨੀ ਸੰਘਰਸ਼ ਵਿਚ ਸ਼ੰਭੂ ਬਾਰਡਰ ਜਾ ਰਹੇ ਇੱਕ ਹੋਰ ਕਿਸਾਨ ਦੀ ਰਾਜਪੁਰਾ ਰੇਲਵੇ ਸਟੇਸ਼ਨ ਉਤੇ ਮੌਤ ਹੋ ਗਈ, ਜਿਸ ਦੀ ਪਛਾਣ ਬਲਕਾਰ ਸਿੰਘ ਪਿੰਡ ਤੇੜਾ ਖੁਰਦ ਅਜਨਾਲਾ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਅੱਥਰੂ ਗੈਸ ਦੇ ਧੂੰਏਂ ਕਾਰਨ ਬਿਸ਼ਨ ਸਿੰਘ ਦੀ ਸਿਹਤ ਵਿਗੜ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਅਚਾਨਕ ਮੌਤ ਹੋ ਗਈ। ਬਿਸ਼ਨ ਸਿੰਘ ਪਹਿਲੇ ਦਿਨ ਤੋਂ ਹੀ ਕਿਸਾਨੀ ਮੋਰਚੇ ‘ਚ ਡਟੇ ਹੋਏ ਸਨ। ਇਸ ਤੋਂ ਪਹਿਲਾਂ ਕਿਸਾਨ ਟਹਿਲ ਸਿੰਘ ਦੀ ਖਨੌਰੀ ਬਾਰਡਰ ਵਿਖੇ ਮੌਤ ਹੋ ਗਈ ਸੀ। ਟਹਿਲ ਸਿੰਘ 10 ਦਿਨ ਪਹਿਲਾਂ ਹੀ ਖਨੌਰੀ ਬਾਰਡਰ ‘ਤੇ ਗਿਆ ਸੀ।
ਮ੍ਰਿਤਕ ਕਿਸਾਨ ਬਿਸ਼ਨ ਸਿੰਘ 1 ਏਕੜ ਜ਼ਮੀਨ ਦਾ ਮਾਲਕ ਸੀ।

CATEGORIES ਖੇਤੀਬਾੜੀ/ਵਪਾਰ


