ਦੁਬਈ ਤੋਂ ਲਿਆਂਦਾ ਦੋ ਕਿਲੋ ਸੋਨਾ ਯਾਤਰੀ ਤੋਂ ਕਸਟਮ ਵਿਭਾਗ ਨੇ ਕੀਤਾ ਬਰਾਮਦ

ਅੰਮ੍ਰਿਤਸਰ 17 ਮਾਰਚ। ਬਾਹਰੀ ਦੇਸ਼ਾਂ ਤੋਂ ਸੋਨੇ ਦੀ ਤਸਕਰੀ ਦਾ ਇਹ ਮਾਮਲੇ ਲਗਾਤਾਰ ਸਾਹਮਣੇ ਆਉਂਦੇ ਰਹਿੰਦੇ ਹਨ। ਕਸਟਮ ਵਿਭਾਗ ਵੱਲੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਉੱਪਰ ਅਧਿਕਾਰੀਆਂ ਵੱਲੋਂ ਸੋਨੇ ਦੀ ਤਸਕਰੀ ਦੇ ਮਾਮਲੇ ਨੂੰ ਉਜਾਗਰ ਕੀਤਾ ਗਿਆ ਹੈ। ਜਿੱਤੇ ਦੁਬਈ ਤੋਂ ਆਈ ਇੱਕ ਯਾਤਰੀ ਕੋਲੋਂ ਦੋ ਕਿਲੋ ਸੋਨੇ ਦੇ ਦੋ ਬਿਸਕੁਟ ਬਰਾਮਦ ਹੋਏ ਹਨ ਜਿਨਾਂ ਦੀ ਕੀਮਤ ਸਵਾ ਕਰੋੜ ਤੋਂ ਵੱਧ ਦੱਸੀ ਜਾ ਰਹੀ ਹੈ। ਅਧਿਕਾਰੀਆਂ ਅਨੁਸਾਰ ਦੁਬਈ ਤੋਂ ਸਵੇਰੇ ਏਅਰ ਇੰਡੀਆ ਦੀ ਉਡਾਨ ਅੰਮ੍ਰਿਤਸਰ ਹਵਾਈ ਅੱਡੇ ਤੇ ਆਈ ਸੀ। ਜਿੱਥੇ ਰੂਟੀਨ ਵਾਂਗ ਯਾਤਰੀਆਂ ਦੇ ਸਮਾਨ ਦੀ ਚੈਕਿੰਗ ਕੀਤੀ ਗਈ ਤਾਂ ਇੱਕ ਯਾਤਰੀ ਕੋਲੋਂ ਦੋ ਵੱਡੇ ਬਿਸਕਟਾਂ ਦੇ ਰੂਪ ਵਿੱਚ ਦੋ ਕਿਲੋ ਸੋਣਾ ਫੜਿਆ ਗਿਆ। ਇਸ ਸਬੰਧ ਵਿੱਚ ਕਸਟਮ ਵਿਭਾਗ ਵੱਲੋਂ ਮਾਮਲੇ ਦੀ ਅਗਲੀ ਕਾਰਵਾਈ ਕੀਤੀ ਗਈ। ਪਿਛਲੇ ਕਾਫੀ ਸਮੇਂ ਤੋਂ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜਿੱਥੇ ਵਿਦੇਸ਼ਾਂ ਵਿੱਚੋਂ ਸੋਨਾ ਕਿਸੇ ਨਾ ਕਿਸੇ ਰੂਪ ਵਿੱਚ ਲਿਆਂਦਾ ਜਾਂਦਾ ਹੈ। ਕਿਉਂਕਿ ਉਧਰ ਸੋਨਾ ਸਸਤਾ ਪੈਂਦਾ ਹੈ ਇਸ ਲਈ ਲੋਕ ਸੋਨਾ ਲਿਆਉਣਾ ਪਸੰਦ ਕਰਦੇ ਹਨ।

CATEGORIES
Share This

COMMENTS

Wordpress (0)
Disqus (0 )
Translate