ਤਾਰਕ ਮਹਿਤਾ ਕਾ ਉਲਟਾ ਚਸ਼ਮਾ ਦੇ ਟੱਪੂ ਤੇ ਬਬੀਤਾ ਨੇ ਕਰਵਾਈ ਮੰਗਣੀ
ਪ੍ਰਸਿੱਧ ਟੀਵੀ ਸੀਰੀਅਲ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਦੀ ਬਬੀਤਾ ਤੇ ਇਸੇ ਸੀਰੀਅਲ ਦੇ ਮੁੱਖ ਅਦਾਕਾਰ ਟੱਪੂ ਦੀ ਸਗਾਈ ਦੀ ਖਬਰ ਸਾਹਮਣੇ ਆਈ ਹੈ। ਬਬੀਤਾ ਜੋ ਕਿ ਟੱਪੂ ਦੇ ਪਿਤਾ ਜੇਠਾ ਲਾਲ ਦੀ ਕਰੱਸ਼ ਸੀ। ਪਿਛਲੇ ਕਾਫੀ ਸਮੇਂ ਤੋਂ ਦੋਨਾਂ ਦੀ ਡੇਟਿੰਗ ਕਰਨ ਦੀਆਂ ਗੱਲਾਂ ਸਾਹਮਣੇ ਆਈਆਂ ਸਨ। ਤੁਹਾਨੂੰ ਦੱਸ ਦਈਏ ਕਿ (ਟੱਪੂ) ਰਾਜ ਅਨਾਦਕਤ ਆਪਣੀ ਹੋਣ ਵਾਲੀ ਪਤਨੀ (ਬਬੀਤਾ) ਮੁਨਮੁਣ ਦੱਤਾ ਤੋਂ ਨੌ ਸਾਲ ਛੋਟੇ ਹਨ। ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਦੋਨੇ ਇਸ ਸਾਲ ਸ਼ਾਦੀ ਕਰ ਸਕਦੇ ਹਨ। ਕਈ ਲੋਕ ਇਸ ਗੱਲ ਲਈ ਬਬੀਤਾ ਦੀ ਆਲੋਚਨਾ ਕਰਦੇ ਵੀ ਨਜ਼ਰ ਆ ਰਹੇ ਹਨ ਕਿ ਉਸ ਨੇ ਇੱਕ ਬੱਚੇ ਨੂੰ ਆਪਣੇ ਪ੍ਰੇਮ ਜਾਲ ਵਿੱਚ ਫਸਾਇਆ ਹੈ। ਉਧਰ ਸ਼ੂਟਿੰਗ ਦੌਰਾਨ ਦੋਨਾਂ ਦੇ ਰਿਸ਼ਤੇ ਨੂੰ ਲੈ ਕੇ ਚਰਚਾ ਚਲਦੀ ਰਹਿੰਦੀ ਸੀ।



