ਤਾਰਕ ਮਹਿਤਾ,,,, ਸ਼ੋਅ ਦੇ ਰੋਸ਼ਨ ਸਿੰਘ ਸੋਢੀ ਹੋਏ ਲਾਪਤਾ
ਪ੍ਰਸਿੱਧ ਟੀਵੀ ਸ਼ੋ ਤਾਰਕ ਬਿਤਕ ਉਲਟਾ ਚਸ਼ਮਾ ਵਿੱਚ ਰੋਸ਼ਨ ਸਿੰਘ ਸੋਢੀ ਦਾ ਕਿਰਦਾਰ ਨਿਭਾਉਣ ਵਾਲੇ ਅਭਿਨੇਤਾ ਗੁਰਚਰਨ ਸਿੰਘ ਪਿਛਲੇ ਕੁਝ ਦਿਨਾਂ ਤੋਂ ਲਾਪਤਾ ਦੱਸੇ ਜਾ ਰਹੇ ਹਨ। ਉਹਨਾਂ ਦੇ ਪਿਤਾ ਨੇ ਥਾਣੇ ਵਿੱਚ ਇਸ ਸਬੰਧੀ ਦਰਖਾਸਤ ਵੀ ਦਰਜ ਕਰਵਾਈ ਹੈ। ਅਭਿਨੇਤਾ ਦੇ ਲਾਪਤਾ ਹੋਣ ਦੀ ਖਬਰ ਤੋਂ ਉਹਨਾਂ ਦੇ ਪ੍ਰਸ਼ੰਸਕ ਦੁਖੀ ਹਨ। 50 ਸਾਲ ਦੇ ਗੁਰਚਰਨ ਸਿੰਘ 22 ਅਪ੍ਰੈਲ ਨੂੰ ਸਵੇਰੇ 8:30ੇ ਵਜੇ ਦਿੱਲੀ ਤੋਂ ਮੁੰਬਈ ਏਅਰਪੋਰਟ ਲਈ ਰਵਾਨਾ ਹੋਏ ਸਨ,ਉਹ ਨਾ ਤਾਂ ਮੁੰਬਈ ਪਹੁੰਚੇ ਤੇ ਨਾ ਹੀ ਘਰੇ ਪਹੁੰਚੇ ਉਹਨਾਂ ਦੇ ਫੋਨ ਤੇ ਵੀ ਸੰਪਰਕ ਨਹੀਂ ਹੋ ਰਿਹਾ। ਸਾਲ 2020 ਵਿੱਚ ਰੋਸ਼ਨ ਸਿੰਘ ਸੋਢੀ ਦੀ ਭੂਮਿਕਾ ਵਿੱਚ ਆਉਣ ਵਾਲੇ ਗੁਰਚਰਨ ਸਿੰਘ ਨੇ ਸ਼ੋਅ ਛੱਡ ਦਿੱਤਾ ਸੀ।



