ਘਰ ’ਚ ਅੱਗ ਲੱਗਣ ਕਾਰਨ ਛੋਟੇ ਬੱਚਿਆਂ ਸਮੇਤ 5 ਦੀ ਮੌ/ਤ

ਲਖਨਊ ਦੇ ਬਾਹਰੀ ਇਲਾਕੇ ਕਾਕੋਰੀ ਦੇ ਹਾਤਾ ਹਜ਼ਰਤ ਸਾਹਿਬ ਇਲਾਕੇ ’ਚ ਦੇਰ ਰਾਤ ਘਰ ’ਚ ਅੱਗ ਲੱਗਣ ਕਾਰਨ 5 ਲੋਕਾਂ ਦੀ ਮੌਤ ਹੋਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ।
ਅੱਗ ਲੱਗਦਿਆਂ ਹੀ ਗੈਸ ਸਿਲੰਡਰ ’ਚ ਧਮਾਕਾ ਹੋ ਗਿਆ। ਪੂਰੇ ਘਰ ’ਚ ਅੱਗ ਫੈਲਣ ਕਾਰਨ ਘਰ ਦੇ ਅੰਦਰ ਮੌਜੂਦ ਲੋਕ ਬਾਹਰ ਨਹੀਂ ਨਿਕਲ ਸਕੇ। ਮ੍ਰਿਤਕਾਂ ਦੀ ਪਛਾਣ ਮੁਸ਼ੀਰ ਅਲੀ (50),ਉਸ ਦੀ ਪਤਨੀ ਹੁਸਨਾ ਬਾਨੋ (45), ਭਤੀਜੀ ਰਈਆ (5),ਹਿਬਾ (2) ਤੇ ਹੁਮਾ (3) ਦੇ ਰੂਪ ’ਚ ਹੋਈ। ਮੁਸ਼ੀਰ ਦੀਆਂ 2 ਧੀਆਂ ਸਮੇਤ 4 ਹੋਰ ਲੋਕਾਂ ਨੂੰ ਬਾਅਦ ’ਚ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਬਚਾਇਆ।
ਪੁਲਸ ਸੂਤਰਾਂ ਨੇ ਦੱਸਿਆ ਕਿ ਮੁਸ਼ੀਰ ਅਲੀ ਪਟਾਕੇ ਵੇਚਦਾ ਸੀ ਤੇ ਅੱਗ ਘਰ ’ਚ ਰੱਖੀ ਵਿਸਫੋਟਕ ਸਮੱਗਰੀ ਕਾਰਨ ਲੱਗੀ ਹੋ ਸਕਦੀ ਹੈ।

CATEGORIES
Share This

COMMENTS

Wordpress (0)
Disqus (0 )
Translate