ਸਰਕਾਰੀ ਕੰਨਿਆ ਸਕੂਲ ਬਰਨਾਲਾ ਦੇ 6 ਵਿਦਿਆਰਥੀ ਪ੍ਰਧਾਨ ਮੰਤਰੀ ਯਸ਼ਸਵੀ ਕੌਮੀ ਵਜ਼ੀਫੇ ਲਈ ਚੁਣੇ ਗਏ
ਬਰਨਾਲਾ, 30 ਨਵੰਬਰ
ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਬਰਨਾਲਾ ਸ੍ਰੀ ਸਰਬਜੀਤ ਸਿੰਘ ਤੂਰ ਅਤੇ ਪ੍ਰਿੰਸੀਪਲ ਸ੍ਰੀਮਤੀ ਵਿਨਸੀ ਜਿੰਦਲ ਦੀ ਅਗਵਾਈ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ ਦੇ ਨੌਵੀਂ ਜਮਾਤ ਦੇ 6 ਵਿਦਿਆਰਥੀ ਪ੍ਰਧਾਨ ਮੰਤਰੀ ਯਸ਼ਸਵੀ ਕੌਮੀ ਵਜ਼ੀਫੇ ਲਈ ਚੁਣੇ ਗਏ ਹਨ।
ਪੀ.ਐੱਮ. ਯਸ਼ਸ਼ਵੀ ਪ੍ਰੀਖਿਆ ਵਿੱਚ ਭਾਗ ਇਸ ਸਕੂਲ ਦੇ ਕੁਲ 7 ਵਿਦਿਆਰਥੀਆਂ ਨੇ ਭਾਗ ਲਿਆ ਅਤੇ 6 ਵਿਦਿਆਰਥੀ ਨੈਸ਼ਨਲ ਲੈਵਲ ਸਕਾਲਰਸ਼ਿਪ ਲਈ ਮੈਰਿਟ ਲਿਸਟ ਵਿੱਚ ਚੁਣੇ ਗਏ ।ਇਸ ਸਕੀਮ ਅਧੀਨ ਇਨ੍ਹਾਂ ਵਿਦਿਆਰਥੀਆਂ ਨੂੰ ਅੱਗੇ 2 ਸਾਲ 75000/- ਰੁਪਏ ਪ੍ਰਤੀ ਸਾਲ ਦੇ ਹਿਸਾਬ ਨਾਲ ਸਕਾਲਰਸ਼ਿਪ ਮਿਲੇਗੀ।
ਜਿਨ੍ਹਾਂ ਵਿਦਿਆਰਥੀਆਂ ਨੂੰ ਇਹ ਵਜ਼ੀਫਾ ਮਿਲੇਗਾ ਉਹਨਾਂ ਦੇ ਨਾਂ ਇਸ ਤਰ੍ਹਾਂ ਹਨ : ਰਮਨਦੀਪ ਕੌਰ, ਰਵਨੀਤ ਕੌਰ, ਅੰਜਲੀ, ਆਸਮੀਨ ਬੇਗਮ, ਪਰਿਕਰਮਾ ਅਤੇ ਰੀਟਾ ਕੁਮਾਰੀ।
CATEGORIES ਖੇਡਾਂ