ਪਲਸ ਪੋਲਿਓ ਮੁਹਿੰਮ ਤਹਿਤ ਬੱਚਿਆਂ ਨੂੰ ਪਿਆਈਆਂ ਗਈਆਂ ਪੋਲੀਓ ਰੋਕੂ ਬੂੰਦਾਂ
ਢਿੱਲਵਾਂ। ਪਲਸ ਪੋਲਿਓ ਮੁਹਿੰਮ ਦੇ ਤਹਿਤ ਬਲਾਕ ਢਿੱਲਵਾਂ ਅਧੀਨ ਵੱਖ-ਵੱਖ ਟੀਮਾਂ ਵੱਲੋਂ 0 ਤੋਂ 5 ਸਾਲ ਦੇ ਕੁੱਲ੍ਹ 6028 ਬੱਚਿਆਂ ਨੂੰ ਪੋਲਿਓ ਰੌਧਕ ਬੂੰਦਾਂ ਪਿਲਾਇਆਂ ਗਈਆਂ। ਇਸ ਦੌਰਾਨ ਢਿੱਲਵਾਂ ਟੋਲ ਪਲਾਜ਼ਾ ਅਤੇ ਬਸ ਅੱਡੇ ਆਦਿ ਵੱਖ-ਵੱਖ ਥਾਵਾਂ ਨੂੰ ਵੀ ਕਵਰ ਕੀਤਾ ਗਿਆ। ਇਸ ਦੌਰਾਨ ਵਿਸ਼ੇਸ਼ ਤੌਰ ‘ਤੇ ਮੈਡੀਕਲ ਅਫਸਰ ਡਾ. ਰਜੀਵ ਭਗਤ ਵੱਲੋਂ ਬਲਾਕ ਢਿੱਲਵਾਂ ਅਧੀਨ ਆਉਦੇਂ ਵੱਖ-ਵੱਖ ਬੂਥਾਂ ਦਾ ਦੌਰਾ ਕੀਤਾ ਗਿਆ। ਉਨ੍ਹਾਂ ਵੱਲੋਂ ਟੀਮਾਂ ਨੂੰ ਸਖਤੀ ਨਾਲ ਕੰਮ ਕਰਨ ਦੀ ਵੀ ਹਦਾਇਤ ਕੀਤੀ ਗਈ ਅਤੇ 100 ਪ੍ਰਤੀਸ਼ਤ ਕੰਮ ਮੁਕੰਮਲ ਕਰਨ ਲਈ ਪ੍ਰੇਰਿਤ ਕੀਤਾ। ਡਾ. ਰਜੀਵ ਭਗਤ ਵਲੋਂ ਟੀਮਾਂ ਨੂੰ ਕੋਈ ਵੀ ਅਣਗਹਿਲੀ ਨਾ ਕਰਦਿਆਂ ਸੁਚਾਰੂ ਢੰਗ ਨਾਲ ਪਲਸ ਪੋਲਿਓ ਮੁਹਿੰਮ ਨੂੰ ਨੇਪਰੇ ਚਾੜਨ ਦੀ ਹਦਾਇਤ ਕੀਤੀ। ਇਸ ਦੌਰਾਨ ਉਨ੍ਹਾਂ ਵੱਲੋ ਪਹਾੜੀਪੁਰ ਬੂਥ, ਸੁਭਾਨਪੁਰ ਬਸ ਅੱਡਾ, ਢਿੱਲਵਾਂ ਬੂਥ, ਢਿੱਲਵਾਂ ਟੋਲ ਪਲਾਜ਼ਾ ਆਦਿ ਵੱਖ-ਵੱਖ ਬੂਥਾਂ ਦਾ ਦੌਰਾ ਕੀਤਾ ਗਿਆ।
ਮਾਪੇ ਪਲਸ ਪੋਲਿਓ ਮੁਹਿੰਮ ‘ਚ ਸਿਹਤ ਵਿਭਾਗ ਦਾ ਦੇਣ ਸਹਿਯੋਗ – ਡਾ. ਰਜੀਵ ਭਗਤ
ਇਸ ਦੌਰਾਨ ਮੈਡੀਕਲ ਅਫਸਰ ਡਾ. ਰਜੀਵ ਭਗਤ ਨੇ ਵਿਸ਼ੇਸ਼ ਤੌਰ ‘ਤੇ ਜਿਨ੍ਹਾਂ ਦੇ ਬੱਚੇ 0 ਤੋਂ 5 ਸਾਲ ਦੇ ਹਨ ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਪਲਸ ਪੋਲਿਓ ਮੁਹਿੰਮ ਦੌਰਾਨ ਸਿਹਤ ਵਿਭਾਗ ਨੂੰ ਪੁਰਾ ਸਹਿਯੋਗ ਦੇਣ ਅਤੇ ਆਪ ਆਪਣੇ ਬੱਚਿਆਂ ਨੂੰ ਪੋਲਿਓ ਰੌਧਕ ਬੂੰਦਾਂ ‘ਚ ਪਿੱਛੇ ਨਾ ਹੱਟਣ।



